ਮੁੰਬਈ: ਬੌਲੀਵੁੱਡ ਅਦਾਕਾਰਾ ਦਿਵਿਆ ਦੱਤਾ ਨੇ ‘ਦਿ ਕਪਿਲ ਸ਼ਰਮਾ’ ਸ਼ੋਅ ਵਿੱਚ ਆਪਣੀ ਪੁਸਤਕ ‘ਦਿ ਸਟਾਰਜ਼ ਇਨ ਮਾਈ ਸਕਾਈ’ ਬਾਰੇ ਚਰਚਾ ਕੀਤੀ ਅਤੇ ਬੌਲੀਵੁੱਡ ਸਟਾਰ ਸਲਮਾਨ ਖਾਨ ਪ੍ਰਤੀ ਚਾਹਤ ਬਾਰੇ ਬਾਰੇ ਕਹਾਣੀ ਵੀ ਦੱਸੀ। ‘ਲੋਹੜੀ ਵਿਸ਼ੇਸ਼’ ਐਪੀਸੋਡ ਵਿੱਚ ਦਿਵਿਆ ਨਾਲ ਪ੍ਰਸਿੱਧ ਗਾਇਕ ਜਸਪਿੰਦਰ ਨਰੂਲਾ ਤੇ ਜਸਬੀਰ ਜੱਸੀ ਵੀ ਮੌਜੂਦ ਸਨ। ਅਦਾਕਾਰਾ ਨੇ ਕਿਹਾ, ‘‘ਮੈਂ ਬਹੁਤ ਖੁਸ਼ਕਿਸਮਤ ਤੇ ਭਾਗਾਂ ਵਾਲੀ ਹਾਂ, ਕਿਉਂਕਿ ਮੈਨੂੰ ਸਿਨੇ ਜਗਤ ਦੀਆਂ ਪ੍ਰਸਿੱਧ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੇਰੀ ਪੁਸਤਕ ‘ਦਿ ਸਟਾਰਜ਼ ਇਨ ਮਾਈ ਸਕਾਈ’ ਵਿੱਚ ਬਹੁਤ ਸਾਰੇ ਅਦਾਕਾਰਾਂ, ਨਿਰਦੇਸ਼ਕਾਂ ਤੇ ਸੀਨੀਅਰਾਂ ਦਾ ਜ਼ਿਕਰ ਹੈ, ਜਿਨ੍ਹਾਂ ਨਾਲ ਮੈਂ ਕਦੇ ਤਸਵੀਰਾਂ ਖਿਚਵਾਉਣਾ ਚਾਹੁੰਦੀ ਸੀ ਪਰ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅੱਜ ਉਨ੍ਹਾਂ ਨਾਲ ਮੇਰੇ ਨਿੱਘੇ ਸਬੰਧ ਹਨ।’’ ਦਿਵਿਆ ਨੇ ਕਿਹਾ, ‘‘ਮੈਂ ਸਲਮਾਨ ਖਾਨ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਉਦੋਂ ਫਿਲਮ ‘ਮੈਨੇ ਪਿਆਰ ਕੀਆ ਰਿਲੀਜ਼’ ਹੋਈ ਹੀ ਸੀ ਤੇ ਮੇਰੇ ਚਾਚਾ ਨਿਰਦੇਸ਼ਕ ਸਨ। ਮੈਂ ਉਨ੍ਹਾਂ ਨੂੰ ਸਲਮਾਨ ਖਾਨ ਨਾਲ ਇਕ ਤਸਵੀਰ ਕਰਵਾਉਣ ਲਈ ਆਖਿਆ, ਕਿਉਂਕਿ ਉਦੋਂ ਮੇਰਾ ਰੁਝਾਨ ਅਦਾਕਾਰਾ ਬਣਨ ਵੱਲ ਵੀ ਸੀ। ਇਸ ਤੋਂ ਕਈ ਸਾਲਾਂ ਮਗਰੋਂ ਮੈਂ ਇਕ ਫ਼ਿਲਮ ਵਿੱਚ ਸਲਮਾਨ ਖਾਨ ਨਾਲ ਕੀਤੀ। -ਆਈਏਐੱਨਐੱਸ