ਸੀਤਾਪੁਰ (ਉੱਤਰ ਪ੍ਰਦੇਸ਼), 11 ਮਈ
ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਪਿੰਡ ਵਿੱਚ ਅੱਜ ਤੜਕੇ ਇੱਕ ਵਿਅਕਤੀ ਨੇ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦਾ ਕਥਿਤ ਤੌਰ ’ਤੇ ਹੱਤਿਆ ਕਰਨ ਬਾਅਦ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਪਲਹਾਪੁਰ ਦੇ ਰਹਿਣ ਵਾਲੇ ਅਨੁਰਾਗ ਸਿੰਘ (45) ਨੇ ਆਪਣੀ ਮਾਂ ਸਾਵਿੱਤਰੀ ਸਿੰਘ (62), ਪਤਨੀ ਪ੍ਰਿਯੰਕਾ (40), ਦੋ ਧੀਆਂ ਅਤੇ ਇੱਕ ਪੁੱਤਰ ਨੂੰ ਗੋਲੀ ਮਾਰ ਦਿੱਤੀ। ਬੱਚਿਆਂ ਦੀ ਉਮਰ 12 ਤੋਂ ਅੱਠ ਸਾਲ ਸੀ। ਘਟਨਾ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਅਨੁਰਾਗ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।