ਮੁੰਬਈ: ਗਣੇਸ਼ ਚਤੁਰਥੀ ਦੇ ਤਿਉਹਾਰ ਮੌਕੇ ਗਾਇਕ ਸੁਖਵਿੰਦਰ ਸਿੰਘ ਨੇ ਨਵਾਂ ਗੀਤ ‘ਗਣਪਤੀ ਰਾਜਾ’ ਗਾਇਆ ਹੈ। ਗੀਤ ਬਾਰੇ ਗੱਲ ਕਰਦਿਆਂ ਸੁਖਵਿੰਦਰ ਨੇ ਕਿਹਾ, ‘ਬੱਪਾ ਲਈ ਗੀਤ ਲਿਖਣਾ ਤੇ ਗਾਉਣਾ ਮੇਰੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਇਸ ਗੀਤ ਨਾਲ ਗਣੇਸ਼ ਚਤੁਰਥੀ ਦੀ ਖੁਸ਼ੀ ਮੇਰੇ ਲਈ ਹੋਰ ਵੀ ਮਿੱਠੀ ਹੋ ਗਈ ਹੈ। ਇਹ ਗੀਤ ਇਸ ਤਿਉਹਾਰ ਮੌਕੇ ਸਰੋਤਿਆਂ ਲਈ ਇੱਕ ਚੜ੍ਹਾਵੇ ਸਮਾਨ ਹੈ।’ ‘ਗਣਪਤੀ ਰਾਜਾ’ ਵਿੱਚ ਸੁਖਵਿੰਦਰ ਸਿੰਘ, ਮੀਰਾ ਚੋਪੜਾ ਤੇ ਅੰਬਰੇਸ਼ ਸ਼ਰਾਫ ਨੇ ਕੰਮ ਕੀਤਾ ਹੈ। ਇਹ ਗੀਤ ਸੁਖਵਿੰਦਰ ਵੱਲੋਂ ਲਿਖਿਆ ਤੇ ਗਾਇਆ ਗਿਆ ਹੈ, ਜਦਕਿ ਅੰਬਰੇਸ਼ ਨੇ ਇਸ ਨੂੰ ਲੈਅਬੱਧ ਕੀਤਾ ਹੈ। ਇਸ ਗੀਤ ਦੀ ਕੋਰੀਓਗ੍ਰਾਫ਼ੀ ਪਿਊਸ਼ ਪੰਚਾਲ ਵੱਲੋਂ ਅਤੇ ਨਿਰਦੇਸ਼ਨ ਕੇਦਾਰ ਗਾਇਕਵਾੜ ਵੱਲੋਂ ਕੀਤਾ ਗਿਆ ਹੈ। -ਆਈਏਐੱਨਐੱਸ