ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਐਮ.ਜੇ. ਅਕਬਰ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ ਦੌਰਾਨ ਪੱਤਰਕਾਰ ਪ੍ਰਿਆ ਰਮਾਨੀ ਨੇ ਅੱਜ ਕਿਹਾ ਕਿ ਅਕਬਰ ’ਤੇ ਜਿਨਸੀ ਦੁਰਵਿਹਾਰ ਦੇ ਦੋਸ਼ ਲਾਉਣ ਵਾਲੀਆਂ ਔਰਤਾਂ ਦੀ ਆਵਾਜ਼ ਦਬਾਉਣੀ ਨਹੀਂ ਚਾਹੀਦੀ, ਬਲਕਿ ਖੁੱਲ੍ਹ ਕੇ ਬੋਲਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਰਮਾਨੀ ਵੱਲੋਂ ਪੇਸ਼ ਹੋਈ ਸੀਨੀਅਰ ਵਕੀਲ ਰੈਬੇਕਾ ਜੌਹਨ ਨੇ ਕਿਹਾ ਕਿ ‘ਮੀਟੂ’ ਪਲੈਟਫਾਰਮ ਉਤੇ ਬੋਲਣਾ ਕੋਈ ਅਪਰਾਧ ਨਹੀਂ ਸੀ ਤੇ ਇਸ ਤਰ੍ਹਾਂ ਆਵਾਜ਼ ਚੁੱਕਣ ਲਈ ਬਹੁਤ ਜਿਗਰਾ ਚਾਹੀਦਾ ਹੈ। -ਪੀਟੀਆਈ