ਮੁੰਬਈ: ਬੌਲੀਵੁੱਡ ਅਦਾਕਾਰਾ ਮ੍ਰਿਨਾਲ ਠਾਕੁਰ ਨੇ ਆਖਿਆ ਕਿ ਸਿਨੇ ਜਗਤ ਵਿੱਚ ਉਸ ਦਾ ਸਫ਼ਰ ‘ਖੂਬਸੂਰਤ’ ਤੇ ‘ਸਹਿਜ’ ਰਿਹਾ ਹੈ ਤੇ ਉਹ ਇਕ ਤੋਂ ਬਾਅਦ ਇੱਕ ਚੰਗੀਆਂ ਫ਼ਿਲਮਾਂ ਕਰਦੀ ਰਹੀ ਹੈ। ਅਦਾਕਾਰਾ ਨੇ 2018 ਵਿੱਚ ‘ਲਵ ਸੋਨੀਆ’ ਰਾਹੀਂ ਹਿੰਦੀ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਉਸ ਨੇ ਅਦਾਕਾਰ ਰਿਤਿਕ ਰੋਸ਼ਨ ਨਾਲ ‘ਸੁਪਰ 30’, ਜੌਹਨ ਅਬਰਾਹਿਮ ਨਾਲ ‘ਬਾਟਲਾ ਹਾਊਸ’ ਤੇ ਫਰਹਾਨ ਅਖ਼ਤਰ ਨਾਲ ‘ਤੂਫਾਨ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਮ੍ਰਿਨਾਲ ਹੁਣ ਸ਼ਾਹਿਦ ਕਪੂਰ ਨਾਲ ‘ਜਰਸੀ’ ਵਿੱਚ ਦਿਖਾਈ ਦੇਵੇਗੀ। ਮ੍ਰਿਨਾਲ ਨੇ ਕਿਹਾ, ‘‘ਮੇਰੇ ਲਈ ‘ਲਵ ਸੋਨੀਆ’ ਬੌਲੀਵੁੱਡ ਦੀ ਵੱਡੀ ਟਿਕਟ ਸੀ। ਮੈਨੂੰ ‘ਬਾਟਲਾ ਹਾਊਸ’ ਵਿੱਚ ਕੰਮ ਕਰਨ ਦਾ ਮੌਕਾ ਫ਼ਿਲਮ ‘ਲਵ ਸੋਨੀਆ’ ਸਦਕਾ ਹੀ ਮਿਲਿਆ। ਕਿਉਂਕਿ ਨਿਖਿਲ ਅਡਵਾਨੀ ਮੈਲਬਰਨ ਇੰਡੀਅਨ ਫਿਲਮ ਫੈਸਟੀਵਲ ਦੇ ਜੱਜਾਂ ’ਚ ਸ਼ਾਮਲ ਸਨ ਤੇ ‘ਲਵ ਸੋਨੀਆ’ ਉਥੇ ਦਿਖਾਈ ਜਾਣ ਵਾਲੀ ਪਹਿਲੀ ਫ਼ਿਲਮ ਸੀ। ਉਨ੍ਹਾਂ ਮੇਰੀ ਪੇਸ਼ਕਾਰੀ ਦੇਖੀ ਤੇ ਮੈਨੂੰ ‘ਬਾਟਲਾ ਹਾਊਸ’ ਲਈ ਕਾਸਟ ਕਰ ਲਿਆ ਤੇ ਜਦੋਂ ਮੈਂ ‘ਬਾਟਲਾ ਹਾਊਸ’ ਲਈ ਕੰਮ ਕਰ ਰਹੀ ਸੀ ਤਾਂ ਨਿਖਿਲ ਨੇ ਫਿਲਮ ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਾਲ ਗੱਲ ਕੀਤੀ ਤੇ ਉਨ੍ਹਾਂ ਮੈਨੂੰ ‘ਤੂਫਾਨ’ ਲਈ ਕਾਸਟ ਕੀਤਾ। -ਪੀਟੀਆਈ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd