ਮੁੰਬਈ, 22 ਮਈਉੱਘੇ ਸੰਗੀਤਕਾਰ ਰਾਮਲਕਸ਼ਮਨ (78) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਰਾਮਲਕਸ਼ਮਨ ਨੇ ਰਾਜਸ੍ਰੀ ਪ੍ਰੋਡਕਸ਼ਨਜ਼ ਦੀਆਂ ਕਈ ਬਲੌਕਬਸਟਰ ਫਿਲਮਾਂ ‘ਮੈਨੇ ਪਿਆਰ ਕੀਆ’, ‘ਹਮ ਆਪਕੇ ਹੈ ਕੌਨ’ ਤੇ ‘ਹਮ ਸਾਥ ਸਾਥ ਹੈ’ ਦਾ ਸੰਗੀਤ ਤਿਆਰ ਕੀਤਾ ਸੀ। ਉਂਜ ਸੰਗੀਤਕਾਰ ਦਾ ਅਸਲ ਨਾਮ ਵਿਜੈ ਪਾਟਿਲ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੰਗੀਤਕਾਰ ਨੇ ਅੱਜ ਵੱਡੇ ਤੜਕੇ ਨਾਗਪੁਰ ਵਿੱਚ ਆਖਰੀ ਸਾਹ ਲਏ। -ਪੀਟੀਆਈ