ਦਰਸ਼ਨ ਸਿੰਘ ਸੋਢੀ
ਮੌਂਟੀ ਬਾਵਾ ਨੇ ਪੰਜਾਬੀ ਗਾਇਕੀ ਵਿੱਚ ਪ੍ਰਵੇਸ਼ ਕੀਤਾ ਹੈ। ਗਾਇਕ ਬਣਨ ਦਾ ਜਾਨੂੰਨ ਉਸ ਨੂੰ ਪ੍ਰੋਫ਼ੈਸਰ ਅਰਵਿੰਦਰ ਸਿੰਘ ਤੋਂ ਲੈ ਕੇ ਸੰਗੀਤਕਾਰ ਲਾਲ ਕਮਲ ਦੀ ਸੰਗੀਤਕ ਅਕੈਡਮੀ ਤੱਕ ਲੈ ਗਿਆ ਹੈ। ਉਸਤਾਦਾਂ ਦੀ ਸਿੱਖਿਆ ਅਤੇ ਲਗਾਤਾਰ ਕੀਤੇ ਰਿਆਜ਼ ਨਾਲ ਹੁਣ ਉਹ ਸਿੰਗਲ ਟਰੈਕ ਕੰਪਨੀ ਅਤੇ ਨਿਰਮਾਤਾ ਸੱਜਣ ਦੁਹਣ ਦੀ ਪੇਸ਼ਕਸ਼ ਹੇਠ ਆਪਣਾ ਪਲੇਠਾ ਗੀਤ ‘ਰਪੀਟ’ ਲੈ ਕੇ ਆਇਆ ਹੈ। ਲਾਲੀ ਦਾਦੂ ਮਾਜਰਾ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ ਏਕੇਐੱਸ (ਅਮਨ ਧਾਲੀਵਾਲ) ਨੇ। ਮੌਂਟੀ ਬਾਵਾ ਨੂੰ ਗਾਇਕੀ ਵਿਰਸੇ ਵਿੱਚੋਂ ਮਿਲੀ ਹੈ। ਵਿਰਸੇ ਦੀਆਂ ਪੈੜਾਂ ਨੂੰ ਗੂੜ੍ਹਾ ਕਰਨ ਲਈ ਉਸ ਨੇ ਪੂਰੀ ਤਿਆਰੀ ਨਾਲ ਇਸ ਖੇਤਰ ਵਿੱਚ ਕਦਮ ਰੱਖਿਆ ਹੈ। ਖਰੜ (ਮੁਹਾਲੀ) ਦੇ ਜੰਮਪਲ ਮੌਂਟੀ ਤੋਂ ਸੰਗੀਤ ਜਗਤ ਨੂੰ ਬਹੁਤ ਆਸਾਂ ਹਨ।