ਮੁੰਬਈ, 5 ਜਨਵਰੀ
ਬੌਲੀਵੁੱਡ ਅਭਿਨੇਤਰੀ ਕ੍ਰਿਤੀ ਸੇਨਨ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮੋਟਰਸਾਈਕਲ ਚਲਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਪਿੱਛੇ 2010 ਵਿੱਚ ਆਈ ਫ਼ਿਲਮ ‘ਅਨਜਾਨਾ ਅਨਜਾਨੀ’ ਦਾ ਗੀਤ ਹੈਰਤ ਚੱਲ ਰਿਹਾ ਹੈ। ਕ੍ਰਿਤੀ ਨੇ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ, ‘‘ਚਾਰ ਪਹੀਏ ਸਰੀਰ ਨੂੰ ਘੁੰਮਾਉਂਦੇ ਹਨ ਅਤੇ ਦੋ ਪਹੀਏ ਆਤਮਾ ਨੂੰ ਘੁੰਮਾਉਂਦੇ ਨੇ…, ਮੈਂ ਹਮੇਸ਼ਾਂ ਇਸੇ ਗੀਤ ਨਾਲ ਮੋਟਰਸਾਈਕਲ ਚਲਾਉਣਾ ਚਾਹੁੰਦੀ ਹਾਂ’’। ਜ਼ਿਕਰਯੋਗ ਹੈ ਕਿ ਅਭਿਨੇਤਰੀ ਨੇ ਆਉਣ ਵਾਲੀ ਫਿਲਮ ‘ਬੱਚਨ ਪਾਂਡੇ’ ਦੀ ਹਾਲ ਹੀ ਵਿੱਚ ਸ਼ੂਟਿੰਗ ਸ਼ੁਰੂ ਕੀਤੀ ਹੈ, ਜਿਸ ਵਿੱਚ ਅਭਿਨੇਤਾ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਸ ਨੇ ਅਭਿਨੇਤਾ ਰਾਜ ਕੁਮਾਰ ਰਾਓ ਨਾਲ ਆਉਣ ਵਾਲੀ ਕਾਮੇਡੀ ਫਿਲਮ ‘‘ਸੈਕੰਡ ਇਨਿੰਗਜ਼’’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ, ਜੋ ਕਿ ਅਭਿਸ਼ੇਕ ਜੈਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਅਗਲੇ ਸਾਲ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਪਰੇਸ਼ ਰਾਵਲ ਤੇ ਡਿੰਪਲ ਕਪਾਡੀਆ ਵੀ ਨਜ਼ਰ ਆਉਣਗੇ। -ਆਈਏਐੱਨਐੱਸ