ਚੇਨੱਈ: ਨਿਰਦੇਸ਼ਕ ਨਾਗੇਸ਼ ਕੁਕਨੂਰ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਗੁੱਡ ਲੱਕ ਸਖੀ’ ਹੁਣ 28 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਕੀਰਤੀ ਸੁਰੇਸ਼ ਅਤੇ ਆਦੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਅਦਾਕਾਰਾ ਕੀਰਤੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ਹੈ, ‘ਅਸੀਂ ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ 28 ਜਨਵਰੀ ਨੂੰ ਫਿਲਮ ‘ਗੁੱਡ ਲੱਕ ਸਖੀ’ ਲਿਆ ਰਹੇ ਹਾਂ।’ -ਆਈਏਐੱਨਐੱਸ