ਮੁੰਬਈ, 14 ਜਨਵਰੀ
ਬੌਲੀਵੁੱਡ ਅਦਾਕਾਰਾ ਕੀਰਤੀ ਕੁਲਹਾਰੀ ਨੇ ਆਖਿਆ ਕਿ ਉਸ ਦੀ ਵੈੱਬ ਸੀਰੀਜ਼ ‘ਫੋਰ ਮੋਰ ਸ਼ੌਟਸ ਪਲੀਜ਼’ ਦੀ ਸ਼ੂਟਿੰਗ ਆਗਾਮੀ ਦਿਨਾਂ ’ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਵਿੱਚ ਸਿਆਨੀ ਗੁਪਤਾ, ਮਾਨਵੀ ਗਗਰੂ ਅਤੇ ਬਾਣੀ ਜੇ. ਵੀ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਅਨੁਸਾਰ ਮਰਦ ਪ੍ਰਧਾਨ ਸਮਾਜ ਵਿੱਚ ਚਾਰ ਦੋਸਤਾਂ ਇਹ ਟੋਲੀ ਆਪਸੀ ਰਿਸ਼ਤੇ, ਕੰਮ ਦੌਰਾਨ ਝਗੜੇ, ਇਛਾਵਾਂ ਅਤੇ ਚਿੰਤਾਵਾਂ ਨਾਲ ਜੂਝਦੀ ਨਜ਼ਰ ਆਵੇਗੀ। ਕੁਲਹਾਰੀ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਆਖਿਆ,‘‘ਅਸੀਂ ਮੁੜ ‘ਫੋਰ ਮੋਰ ਸ਼ੌਟਸ ਪਲੀਜ਼’ ਦਾ ਸੀਜ਼ਨ-3 ਲੈ ਕੇ ਹਾਜ਼ਰ ਹਾਂ, ਜਿਸ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ। ਸੀਜ਼ਨ-3 ’ਚ ਵਾਪਸੀ ਲਈ ਬਹੁਤ ਖੁਸ਼ ਹਾਂ।’’ ਕੁਲਹਾਰੀ ਨੇ ਗੁਪਤਾ, ਗਗਰੂ ਤੇ ਬਾਣੀ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ੋਅ ਹਾਲ ਹੀ ਵਿੱਚ 48ਵੇਂ ਇੰਟਰਨੈਸ਼ਨਲ ਐਮੀ ਐਵਾਰਡ ਲਈ ਹਾਸਰਸ ਸ਼੍ਰੇਣੀ ’ਚ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਲਹਾਰੀ ਫ਼ਿਲਹਾਲ ਆਪਣੀ ਫ਼ਿਲਮ ‘ਦਿ ਗਰਲ ਔਨ ਦਿ ਟਰੇਨ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। -ਆਈਏਐੱਨਐੱਸ