ਮੁੰਬਈ, 23 ਜੂਨ
ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਨੇ ਅੱਜ ਖੁਲਾਸਾ ਕੀਤਾ ਕਿ ਉਸ ਦੀ ਅਗਲੀ ਫ਼ਿਲਮ ‘ਸੱਤਿਆਨਰਾਇਣ ਕੀ ਕਥਾ’ ਵਿੱਚ ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਮੁੱਖ ਭੂਮਿਕਾ ਨਿਭਾਏਗਾ। ਮਰਾਠੀ ਫ਼ਿਲਮ ‘ਆਨੰਦੀ ਗੋਪਾਲ’ ਲਈ ਜਾਣਿਆ ਜਾਂਦਾ ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕ ਸਮੀਰ ਵਿਦਵਾਨ ਇਸ ਫ਼ਿਲਮ ਦਾ ਨਿਰਦੇਸ਼ਨ ਕਰੇਗਾ। ਨਾਡਿਆਡਵਾਲਾ ਨੇ ਆਖਿਆ ਕਿ ਇਹ ਫ਼ਿਲਮ ਕਮਾਲ ਦੀ ਪ੍ਰੇਮ ਕਥਾ ਹੈ। ਉਸ ਨੇ ਆਖਿਆ,‘‘ ਸੱਤਿਆਨਰਾਇਣ ਕੀ ਕਥਾ’ ਮੇਰੇ ਲਈ ਬਹੁਤ ਅਹਿਮ ਪ੍ਰਾਜੈਕਟ ਹੈ। ਅਸੀਂ ਸਾਰੇ, ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕ ਸਮੀਰ ਤੇ ਹੁਨਰਮੰਦ ਅਦਾਕਾਰ ਕਾਰਤਿਕ ਨਾਲ ਕੰਮ ਕਰਨ ਲਈ ਉਤਾਵਲੇ ਹਾਂ। ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਕਾਰਤਿਕ ਨਾਲ ਕੰਮ ਕਰਾਂਗੇ ਅਤੇ ਅਸੀਂ ਸਾਰੇ ਰਲ ਕੇ ਇਸ ਪ੍ਰਾਜੈਕਟ ਲਈ ਨਵਾਂ ਜੋਸ਼ ਲੈ ਕੇ ਆਵਾਂਗੇ। ਅਸੀਂ ਦਰਸ਼ਕਾਂ ਲਈ ਸ਼ਾਨਦਾਰ ਪ੍ਰੇਮ ਕਹਾਣੀ ਬਣਾਉਣ ਜਾ ਰਹੇ ਹਨ।’’ -ਆਈਏਐੱਨਐੱਸ