ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਬੀਤੀ ਰਾਤ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਮੂਡ ਵਿੱਚ ਸੀ। ਇਸ ਮਕਸਦ ਲਈ ਉਸ ਨੇ ਇੰਸਟਾਗ੍ਰਾਮ ’ਤੇ ‘ਮੈਨੂੰ ਕੁਝ ਵੀ ਪੁੱਛੋ’ (ਆਸਕ ਮੀ ਐਨੀਥਿੰਗ) ਸੈਸ਼ਨ ਰੱਖਿਆ ਸੀ। ਪ੍ਰਸ਼ੰਸਕਾਂ ਨੇ ਉਸ ਦੇ ਪਸੰਦੀਦਾ ਸ਼ਖ਼ਸੀਅਤ, ਰੰਗ, ਛੁੱਟੀਆਂ ਦੇ ਸਥਾਨ ਅਤੇ ਭੋਜਨ ਬਾਰੇ ਪੁੱਛਣ ਸਮੇਤ ਰਣਬੀਰ ਕਪੂਰ ਅਤੇ ਰਣਵੀਰ ਸਿੰਘ ਵਿਚਾਲੇ ਚੋਣ ਕਰਨ ਸਬੰਧੀ ਕਈ ਤਰ੍ਹਾਂ ਦੇ ਸਵਾਲ ਪੁੱਛੇ। ਇੱਕ ਪ੍ਰਸ਼ੰਸਕ ਨੇ ਜਦੋਂ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਬਾਰੇ ਸਵਾਲ ਪੁੱਛਿਆ ਤਾਂ ਉਸ ਨੇ ਪ੍ਰਸ਼ੰਸਕ ਨੂੰ ਨਿਰਾਸ਼ ਨਾ ਕਰਦਿਆਂ ਇਸ ਦਾ ਵੀ ਉੱਤਰ ਦਿੱਤਾ। ਅਦਾਕਾਰਾ ਨੇ ਮੋਢੇ ਹਿਲਾਉਂਦੀ ਇਕ ਲੜਕੀ ਦਾ ਜਿਫ ਸਾਂਝਾ ਕਰਦਿਆਂ ਕਿਹਾ ਕਿ ਇਹ ਹਾਲਾਤ ’ਤੇ ਨਿਰਭਰ ਕਰਦਾ ਹੈ।’’ ਜ਼ਿਕਰਯੋਗ ਹੈ ਕਿ ਸਾਲ 2003 ਵਿੱਚ ਕ੍ਰਿਸ਼ਮਾ ਦਾ ਵਿਆਹ ਕਾਰੋਬਾਰੀ ਸੰਜੈ ਕਪੂਰ ਨਾਲ ਹੋਇਆ ਸੀ। ਲਗਪਗ ਦਹਾਕੇ ਮਗਰੋਂ ਦੋਵੇਂ ਵੱਖ ਹੋ ਗਏ ਅਤੇ 2016 ਵਿੱਚ ਦੋਵਾਂ ਨੇ ਤਲਾਕ ਦੇ ਦਿੱਤਾ।ਉਨ੍ਹਾਂ ਦੇ ਦੋ ਬੱਚੇ ਸਮਾਇਰਾ ਅਤੇ ਕਿਆਨ ਹਨ। -ਟ੍ਰਿਬਿਊਨ ਵੈੱਬ ਡੈਸਕ