ਮੁੰਬਈ, 17 ਨਵੰਬਰ
ਅਦਾਕਾਰਾ ਕਰੀਨਾ ਕਪੂਰ ਖਾਨ ਪਤੀ ਸੈਫ਼ ਅਲੀ ਖਾਨ ਤੇ ਪੁੱਤਰ ਤੈਮੂਰ ਨਾਲ ਧਰਮਸ਼ਾਲਾ ਵਿਚ ਸਮਾਂ ਬਿਤਾ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਉਤੇ ਇਸ ਬਾਰੇ ਪੋਸਟ ਵੀ ਕੀਤਾ ਹੈ। ਅਭਿਨੇਤਰੀ ਨੇ ਫੋਟੋਆਂ ਵੀ ਪੋਸਟ ਕੀਤੀਆਂ ਹਨ। ਇਕ ਫੋਟੋ ਵਿਚ ਸੈਫ਼ ਤੈਮੂਰ ਨੂੰ ਚੁੱਕੀ ਨਜ਼ਰ ਆ ਰਿਹਾ ਹੈ। ਫੋਟੋਆਂ ਅਦਾਕਾਰ ਅਰਜੁਨ ਕਪੂਰ ਨੇ ਖਿੱਚੀਆਂ ਹਨ ਤੇ ਉਹ ਵੀ ਧਰਮਸ਼ਾਲਾ ਵਿਚ ਹੈ। ਸੈਫ਼ ਤੇ ਤੈਮੂਰ ਇਕ ਪਹਾੜੀ ਤੋਂ ਹੇਠਾਂ ਉਤਰਦੇ ਨਜ਼ਰ ਆ ਰਹੇ ਹਨ। ਕਰੀਨਾ ਜੋ ਕਿ ਦੂੁਜੀ ਵਾਰ ਗਰਭਵਤੀ ਹੈ, ਦੀਵਾਲੀ ਤੋਂ ਪਹਿਲਾਂ ਧਰਮਸ਼ਾਲਾ ਆਈ ਸੀ ਜਿੱਥੇ ਸੈਫ਼ ‘ਭੂਤ ਪੁਲੀਸ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ਵਿਚ ਜੈਕਲੀਨ ਫਰਨਾਂਡੇਜ਼, ਯਾਮੀ ਗੌਤਮ ਤੇ ਅਰਜੁਨ ਵੀ ਹਨ। ਫ਼ਿਲਮ ਦਾ ਨਿਰਦੇਸ਼ਨ ਪਵਨ ਕ੍ਰਿਪਲਾਨੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ‘ਫੋਬੀਆ’ ਤੇ ‘ਰਾਗਿਨੀ ਐਮਐਮਐੱਸ’ ਨਿਰਦੇਸ਼ਿਤ ਕਰ ਚੁੱਕੇ ਹਨ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਧਰਮਸ਼ਾਲਾ, ਡਲਹੌਜ਼ੀ ਤੇ ਪਾਲਮਪੁਰ ਵਿਚ ਹੋਵੇਗੀ। -ਆਈਏਐਨਐੱਸ