ਚੰਡੀਗੜ੍ਹ: ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਆਪਣਾ ਜਨਮ ਦਿਨ ਅਦਾਕਾਰ ਕਰਨ ਕੁੰਦਰਾ ਨਾਲ ਗੋਆ ਵਿੱਚ ਮਨਾਇਆ। ਸ਼ਨਿਚਰਵਾਰ ਨੂੰ ਕਰਨ ਕੁੰਦਰਾ ਨੇ ਜਨਮ ਦਿਨ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦੋਵੇਂ ਜਣੇ ਇੱਕ ਮੋਟਰ ਬੋਟ ’ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਕਰਨ ਨੇ ਤੇਜਸਵੀ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਮੋਟਰ ਬੋਟ ਨੂੰ ਸਜਾਇਆ ਹੋਇਆ ਸੀ। ਇੱਕ ਤਸਵੀਰ ਵਿੱਚ ਤੇਜਸਵੀ ਗੁਲਾਬ ਦੇ ਫੁੱਲਾਂ ਵਾਲਾ ਇੱਕ ਵੱਡਾ ਗੁਲਦਸਤਾ ਫੜੀ ਬੈਠੀ ਹੈ ਤੇ ਇੱਕ ਹੋਰ ਤਸਵੀਰ ਵਿੱਚ ਕਰਨ ਨੇ ਮੋਟਰ ਬੋਟ ’ਤੇ ਤੇਜਸਵੀ ਨੂੰ ਚੁੱਕਿਆ ਹੋਇਆ ਹੈ। ਕਰਨ ਨੇ ਆਖਿਆ ਹੈ, ‘ਜਨਮ ਦਿਨ ਮੁਬਾਰਕ ਰਾਜਕੁਮਾਰੀ…’ ਜ਼ਿਕਰਯੋਗ ਹੈ ਕਿ ਆਪਣੇ ਜਨਮ ਦਿਨ ਵਾਲੀ ਸ਼ਾਮ ਤੇਜਸਵੀ ਨੇ ਫੋਟੋਗ੍ਰਾਫ਼ਰਾਂ ਨਾਲ ਵੀ ਕੇਕ ਕੱਟਿਆ। ਇਸ ਤੋਂ ਪਹਿਲਾਂ ਤੇਜਸਵੀ ਦੇ ਕੁਝ ਪ੍ਰਸ਼ੰਸਕਾਂ ਨੇ ਉਸ ਦੇ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੇ ਸ਼ੋਅ ‘ਨਾਗਿਨ-6’ ਦੇ ਸੈੱਟ ’ਤੇ ਕੇਕ ਕੱਟ ਕੇ ਅਤੇ ਉਸ ਨੂੰ ਤੋਹਫ਼ਾ ਦੇ ਕੇ ਜਨਮ ਦਿਨ ਮਨਾਇਆ ਸੀ। -ਟ੍ਰਿਬਿਊਨ ਵੈੱਬ ਡੈਸਕ