ਨਵੀਂ ਦਿੱਲੀ, 9 ਦਸੰਬਰ
ਈਡੀ ਨੇ ਕਾਲੇ ਧਨ ਨੂੰ ਸਫੇਦ ਕਰਨ ਦੇ ਇਕ ਮਾਮਲੇ ਵਿੱਚ ਵੀਰਵਾਰ ਨੂੰ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਜਾਂਚ ਦੇ ਮਾਮਲੇ ਵਿੱਚ ਅਦਾਕਾਰਾ ਜੈਕਲਿਨ ਫਰਨਾਂਡੇਜ਼ ਨਾਲ ਲਗਾਤਾਰ ਦੂਜੇ ਦਿਨ ਪੁੱਛਗਿਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈਡੀ ਨੇ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਪਿੰਕੀ ਇਰਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਰਾਨੀ ਕਥਿਤ ਤੌਰ ’ਤੇ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ ਸੀ ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸੇ ਦੌਰਾਨ ਅਦਾਕਾਰਾ ਜੈਕਲਿਨ ਫਰਨਾਂਡੇਜ਼ ਨਾਹ-ਨੁੱਕਰ ਕਰਦਿਆਂ ਅਖੀਰ ਕਾਲੇ ਧਨ ਨੂੰ ਸਫੇਦ ਕਰਨ ਦੇ ਇਕ ਮਾਮਲੇ ਵਿੱਚ ਪੁੱਛਗਿਛ ਲਈ ਦੂਜੇ ਦਿਨ ਈਡੀ ਅੱਗੇ ਪੇਸ਼ ਹੋਈ। ਬੁੱਧਵਾਰ ਨੂੰ ਈਡੀ ਨੇ ਜੈਕਲਿਨ ਤੋਂ ਅੱਠ ਘੰਟੇ ਪੁੱਛਗਿਛ ਕੀਤੀ ਸੀ। ਪਹਿਲਾਂ ਉਸ ਨੇ ਪੇਸ਼ ਨਾ ਹੋਣ ਬਾਰੇ ਕਿਹਾ ਸੀ ਪਰ ਈਡੀ ਵੱਲੋਂ ਮੁੜ ਸੰਮਨ ਜਾਰੀ ਕਰਨ ਦੇ ਮੱਦੇਨਜ਼ਰ ਉਹ ਝੱਟ ਏਜੰਸੀ ਅੱਗੇ ਪੇਸ਼ ਹੋ ਗਈ। -ਏਜੰਸੀ