ਨਵੀਂ ਦਿੱਲੀ: ਮਰਹੂਮ ਇਰਫ਼ਾਨ ਖਾਨ ਦੀ 54ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਕਰੀਬੀ ਦੋਸਤ ਸ਼ੂਜੀਤ ਸਰਕਾਰ ਨੇ ਉਨ੍ਹਾਂ ਨੂੰ ਯਾਦ ਕੀਤਾ। ਫਿਲਮ ਨਿਰਮਾਤਾ ਨੇ ਉਨ੍ਹਾਂ ਨਾਲ ਸਾਲ 2015 ’ਚ ਰਿਲੀਜ਼ ਹੋਈ ‘ਪੀਕੂ’ ਫਿਲਮ ਦੀ ਸ਼ੂਟਿੰਗ ਦੇ ਪਲਾਂ ਨੂੰ ਯਾਦ ਕੀਤਾ। ਸਰਕਾਰ ਨੇ ਦੱਸਿਆ “ਆਪਣੇ ਕੰਮ ਦੇ ਅਖੀਰਲੇ ਦਿਨਾਂ ਵਿੱਚ ਉਹ ਕਹਿੰਦੇ ਸਨ, ‘‘ਦਾਦਾ ਅਸੀਂ ਇਸ ਤਰ੍ਹਾਂ ਸ਼ੂਟਿੰਗ ਨਹੀਂ ਕਰ ਸਕਦੇ, ਮੈਂ ਆਜ਼ਾਦ ਪੰਛੀ ਵਾਂਗ ਮਹਿਸੂਸ ਕਰ ਰਿਹਾ ਹਾਂ, ਮੈਂ ਇਸ ਪਲ ਨੂੰ ਨਹੀਂ ਰੁਕਣ ਦੇਣਾ ਚਾਹੁੰਦਾ। -ਆਈਏਐੱਨਐੱਸ