ਮੁੰਬਈ: ਏਆਰ ਰਹਿਮਾਨ ਦੇ ਗਾਣੇ ‘ਪਰਮ ਸੁੰਦਰੀ’ ਦੀ ਸਫ਼ਲਤਾ ਤੋਂ ਬਾਅਦ ਕ੍ਰਿਤੀ ਨੇ ਵਾਪਸੀ ਕਰ ਲਈ ਹੈ। ਹੁਣ ਉਹ ਅਦਾਕਾਰ ਰਾਜਕੁਮਾਰ ਰਾਓ ਨਾਲ ‘ਹਮ ਦੋ ਹਮਾਰੇ ਦੋ’ ਦੇ ਗਾਣੇ ‘ਬਾਂਸੁਰੀ’ ਵਿੱਚ ਨਜ਼ਰ ਆਈ ਹੈ। ‘ਬਾਂਸੁਰੀ’ ਨੂੰ ਸਚਿਨ-ਜਿਗਰ ਨੇ ਸੰਗੀਤ ਦਿੱਤਾ ਹੈ ਅਤੇ ਵੀਡੀਓ ਵਿੱਚ ਰਾਜਕੁਮਾਰ ਅਤੇ ਕ੍ਰਿਤੀ ਲਾਜਵਾਬ ਪੇਸ਼ਕਾਰੀ ਦਿੰਦੇ ਦਿਖਾਈ ਦੇ ਰਹੇ ਹਨ। ਫਿਲਮ ‘ਹਮ ਦੋ ਹਮਾਰੇ ਦੋ’ ਉਸ ਆਦਮੀ ਦੀ ਕਹਾਣੀ ਬਿਆਨ ਕਰਦੀ ਹੈ, ਜੋ ਮਾਤਾ-ਪਿਤਾ ਗੋਦ ਲੈਣ ਦੀ ਵਿਉਂਤ ਬਣਾਉਂਦਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਜਿਊਣ ਲਈ ਵਿਆਹ ਕਰਵਾ ਸਕੇ। ਫਿਲਮ ਵਿੱਚ ਪਾਰੇਸ਼ ਰਾਵਲ ਅਤੇ ਰਤਨਾ ਪਾਠਕ ਸ਼ਾਹ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ‘ਹਮ ਦੋ ਹਮਾਰੇ ਦੋ’ 29 ਅਕਤੂਬਰ ਨੂੰ ਡਿਜਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ