ਆਇਫਾ ਐਵਾਰਡਜ਼: ਆਬੂਧਾਬੀ ਪੁੱਜੇ ਸਿਨੇ ਜਗਤ ਦੇ ਸਿਤਾਰੇ : The Tribune India

ਆਇਫਾ ਐਵਾਰਡਜ਼: ਆਬੂਧਾਬੀ ਪੁੱਜੇ ਸਿਨੇ ਜਗਤ ਦੇ ਸਿਤਾਰੇ

ਆਇਫਾ ਐਵਾਰਡਜ਼: ਆਬੂਧਾਬੀ ਪੁੱਜੇ ਸਿਨੇ ਜਗਤ ਦੇ ਸਿਤਾਰੇ

ਆਬੂਧਾਬੀ: ਇਥੇ ਯਾਸ ਟਾਪੂ ’ਤੇ ਹੋਣ ਵਾਲੇ ਆਇਫਾ ਐਵਾਰਡਜ਼-2023 ਦੇ ਆਗਾਜ਼ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ ਕਿਉਂਕਿ ਸਮੁੰਦਰ ਕੰਢੇ ਹੋਣ ਵਾਲੇ ਇਸ ਸਮਾਗਮ ’ਚ ਸ਼ਾਮਲ ਹੋਣ ਲਈ ਸਿਨੇ ਜਗਤ ਦੀਆਂ ਹਸਤੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅੱਜ ਆਬੂਧਾਬੀ ਪਹੁੰਚ ਗਏ ਹਨ ਅਤੇ ਉਹ ਇਸ ਐਵਾਰਡ ਸ਼ੋਅ ਦੀ ਮੇਜ਼ਬਾਨੀ ਕਰਨਗੇ। ਆਈਫਾ ਦੀ ਟੀਮ ਨੇ ਏਅਰਪੋਰਟ ’ਤੇ ਅਭਿਸ਼ੇਕ ਦਾ ਨਿੱਘਾ ਸਵਾਗਤ ਕੀਤਾ। ਇਸੇ ਦੌਰਾਨ ਫ਼ਿਲਮ ਨਿਰਮਾਤਾ ਫਰਹਾ ਖਾਨ ਅਤੇ ਅਦਾਕਾਰ ਰਾਜਕੁਮਾਰ ਰਾਓ ਵੀ ਆਬੂਧਾਬੀ ਪਹੁੰਚ ਚੁੱਕੇ ਹਨ ਅਤੇ ਉਹ ਆਇਫਾ ਰੌਕਸ ਦੀ ਮੇਜ਼ਬਾਨੀ ਕਰਨਗੇ। ਇਸ ਤੋਂ ਇਲਾਵਾ ਬਾਦਸ਼ਾਹ, ਅਦਾਕਾਰਾ ਨੋਰਾ ਫਤੇਹੀ ਅਤੇ ਰਕੁਲ ਪ੍ਰੀਤ ਸਿੰਘ ਵੀ ਇਥੇ ਪਹੁੰਚ ਚੁੱਕੇ ਹਨ ਅਤੇ ਉਹ ਆਪਣੀ ਪੇਸ਼ਕਾਰੀ ਨਾਲ ਰੰਗ ਬੰਨ੍ਹਣਗੇ। ਆਇਫਾ ਨੇ ਇੰਸਟਾਗ੍ਰਾਮ ਅਭਿਸ਼ੇਕ ਦੇ ਆਬੂ ਧਾਬੀ ਹਵਾਈ ਅੱਡੇ ’ਤੇ ਪੁੱਜਣ ਮੌਕੇ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਅਭਿਸ਼ੇਕ ਨੇ ਪਿਛਲੇ ਸਾਲ ਵੀ ਆਇਫਾ ’ਚ ਸ਼ਿਰਕਤ ਕੀਤੀ ਸੀ। ਮੁੱਖ ਪੁਰਸਕਾਰ ਸਮਾਗਮ ਤੋਂ ਪਹਿਲਾਂ ਆਇਫਾ ਰੌਕਸ ਭਾਰਤੀ ਸਿਨੇਮਾ ਦੇ ਸੰਗੀਤ ਅਤੇ ਫੈਸ਼ਨ ਦੀ ਝਲਕ ਪੇਸ਼ ਕਰੇਗਾ। ਹਿੰਦੀ ਫਿਲਮ ਜਗਤ ਦੇ ਮਸ਼ਹੂਰ ਸੰਗੀਤਕਾਰ ਇਸ ਸਾਲ ਦੇ ਜਸ਼ਨਾਂ ਵਿੱਚ ਆਪਣੇ ਗੀਤਾਂ ਨਾਲ ਜਾਦੂ ਬਿਖੇਰਨਗੇ। ਇਸ ਦੀ ਸ਼ੁਰੂਆਤ ਭਲਕੇ 26 ਮਈ ਨੂੰ ਹੋਵੇਗੀ ਜਦਕਿ ਮੁੱਖ ਐਵਾਰਡ 27 ਮਈ ਦੀ ਰਾਤ ਨੂੰ ਪੁਰਸਕਾਰ ਵੰਡੇ ਜਾਣਗੇ। -ਏਐੱਨਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਕੇਂਦਰ ਸਰਕਾਰ ਵੱਲੋਂ ਡਿਜੀਟਲ ਇੰਡੀਆ ਬਿੱਲ ਦਾ ਖਰੜਾ ਤਿਆਰ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਜੇਲ੍ਹ ਵਿਭਾਗ ’ਚ ਨਵੇਂ ਭਰਤੀ ਵਾਰਡਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਛੇੜਛਾੜ ਦੀ ਘਟਨਾ ਦੇ ਦ੍ਰਿਸ਼ ਮੁੜ ਰਚੇ; ਵਿਨੇਸ਼ ਫੋਗਾਟ ਵੱਲੋਂ ਮੀਡੀਆ ਰਿਪ...

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਵੀ ਧਮਕੀ ਮਿਲਣ ਦਾ ਕੀਤਾ ਦਾਅਵਾ; ਸੁਪ੍ਰਿ...

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਅਪਰਾਧਿਕ ਦੋਸ਼ਾਂ ’ਚ ਘਿਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ

ਸ਼ਹਿਰ

View All