ਹੈਦਰਾਬਾਦ: ਤੇਲਗੂ ਅਦਾਕਾਰ ਸੁਸ਼ਾਂਤ ਜੋ ਕਿ ਟੌਲੀਵੁੱਡ ਦੇ ਮਹਾਨ ਅਦਾਕਾਰਾਂ ਦੇ ਵੰਸ਼ ਵਿੱਚੋਂ ਹੈ, ਫਿਲਮੀ ਪਰਿਵਾਰ ਵਿੱਚੋਂ ਹੋਣ ਦੇ ਬਾਵਜੂਦ ਆਪਣੀ ਯੋਗਤਾ ਨੂੰ ਸਾਬਿਤ ਕਰਨ ਦੀ ਅਹਿਮੀਅਤ ਨੂੰ ਜਾਣਦਾ ਹੈ। ਸੁਸ਼ਾਂਤ ਦਾ ਕਹਿਣਾ ਹੈ ਕਿ ਉਹ ਇੱਕ ਅਦਾਕਾਰ ਵਜੋਂ ਆਪਣੇ ਆਪ ਨੂੰ ਨਵਾਂ ਰੂਪ ਦਿੰਦਾ ਰਹੇਗਾ। ਉਸ ਨੇ ਕਿਹਾ, ‘‘ਮੈਂ ਆਪਣੇ ਕੰਮ ਰਾਹੀਂ ਆਪਣੀ ਪਛਾਣ ਬਣਾਉਣ ਦੀ ਆਸ ਰੱਖਦਾ ਹਾਂ ਤੇ ਇਹੀ ਮੈਂ ਕਰ ਸਕਦਾ ਹਾਂ।’’ ਸੁਸ਼ਾਂਤ ਦੀ ਅਗਲੀ ਫਿਲਮ ‘ਇਛਤਾ ਵਾਹਨਮੁਲੂ ਨੀਲੂਪਾਰਡੂ’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਉਹ ਕਹਿ਼ੰਦਾ ਹੈ, ‘‘ਮੈਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰੇ ਦਾਦਾ (ਅੱਕੀਨੇਨੀ) ਨੇ ਸਾਨੂੰ ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਬਾਰੇ ਦੱਸਿਆ, ਨਾ ਸਿਰਫ ਇੱਕ ਅਦਾਕਾਰ ਵਜੋਂ ਸਗੋਂ ਉਨ੍ਹਾਂ ਦੇ ਬਚਪਨ ਦੇ ਸੰਘਰਸ਼ ਬਾਰੇ ਵੀ ਦੱਸਿਆ ਜੋ ਸਾਧਾਰਨ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਨੇ ਸਾਨੂੰ ਜੀਵਨ ਦੇ ਤਜਰਬਿਆਂ ਬਾਰੇ ਦੱਸਿਆ। ਮੈਂ ਆਪਣੇ ਚਾਚਿਆਂ ਤੇ ਚਚੇਰੇ ਭਰਾਵਾਂ ਨੂੰ ਵੇਖਿਆ ਹੈ। ਮੈਂ ਆਪਣੇ ਆਲੇ-ਦੁਆਲੇ ਸਫ਼ਲਤਾ ਵੇਖੀ ਹੈ ਤੇ ਸੰਘਰਸ਼ਾਂ ਬਾਰੇ ਵੀ ਸੁਣਿਆ ਹੈ ਜੋ ਜੀਵਨ ਜਾਚ ਸਿਖਾਉਂਦੇ ਹਨ। ਮੈਂ ਇਸ ਮੌਕੇ ਲਈ ਧੰਨਵਾਦੀ ਹਾਂ।’’ -ਆਈਏਐੱਨਐੱਸ