ਨਵੀਂ ਦਿੱਲੀ, 5 ਅਗਸਤ
ਹਰ ਬਾਲੀਵੁੱਡ ਅਦਾਕਾਰ ਦੀ ਤਰ੍ਹਾਂ ਕੁਨਾਲ ਖੇਮੂ ਨੇ ਵੀ ਆਪਣੇ ਭਵਿੱਖ ਵਿੱਚ ਕਈ ਉਤਾਰ-ਚੜ੍ਹਾਅ ਦੇਖੇ ਹਨ ਪਰ ਦਰਸ਼ਕਾਂ ਵੱਲੋਂ ਮਿਲੀ ਸ਼ਲਾਘਾ ਨੇ ਉਸ ਨੂੰ ਹਮੇਸ਼ਾਂ ਚੱਲਦਾ ਰੱਖਿਆ। ਕੁਨਾਲ ਫਿਲਮ ਇੰਡਸਟਰੀ ਵਿਚ ਆਪਣੇ ਹੁਣ ਤੱਕ ਦੇ ਸਫ਼ਰ ਤੋਂ ਸੰਤੁਸ਼ਟ ਮਹਿਸੂਸ ਕਰਦਾ ਹੈ ਪਰ ਉਸ ਦਾ ਮੰਨਣਾ ਹੈ ਕਿ ਅਦਾਕਾਰ ਵਜੋਂ ਅਜੇ ਤੱਕ ਉਸ ਦੇ ਹੁਨਰ ਦੀ ਵਰਤੋਂ ਨਹੀਂ ਹੋਈ। ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕੁਨਾਲ ਨੇ ਕਿਹਾ, ‘‘ਅੱਜ ਮੈਂ ਘੱਟ ਅਹਿਮੀਅਤ ਵਾਲਾ ਨਹੀਂ ਪਰ ਘੱਟ ਵਰਤਿਆ ਹੋਇਆ ਜ਼ਰੂਰ ਮਹਿਸੂਸ ਕਰਦਾ ਹਾਂ ਪਰ ਇਸ ਦੇ ਨਾਲ ਹੀ ਮੇਰਾ ਚੀਜ਼ਾਂ ਪ੍ਰਤੀ ਨਜ਼ਰੀਆ ਵੱਖਰਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਇਹ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹਾਂ ਅਤੇ ਹੁਣੇ ਵੀ ਕਰ ਰਿਹਾ ਹਾਂ। ਮੈਂ ਅੱਗੇ ਵੀ ਇਸ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣਾ ਚਾਹੁੰਦਾ ਹਾਂ।’’ ਉਸ ਨੇ ਕਿਹਾ, ‘‘ਇਕ ਪਾਸੇ ਮੈਂ ਇਹ ਮਹਿਸੂਸ ਕਰ ਸਕਦਾ ਹਾਂ ਕਿ ਮੈਂ ਇਸ ਨਾਲੋਂ ਵੱਧ ਦੇ ਕਾਬਿਲ ਹਾਂ ਤੇ ਮੈਨੂੰ ਇਸ ਨਾਲੋਂ ਵੱਧ ਮਿਲਣਾ ਚਾਹੀਦਾ ਹੈ ਪਰ ਇਸ ਦੇ ਲਾਲ ਹੀ ਮੇਰੇ ਕੋਲ ਜੋ ਕੁਝ ਹੈ ਉਸ ਲਈ ਮੈਂ ਧੰਨਵਾਦੀ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਮੈਂ ਆਪਣੇ ਆਪ ’ਤੇ ਕੰਮ ਕਰ ਸਕਦਾ ਹਾਂ। -ਪੀਟੀਆਈ