ਮੁੰਬਈ: ਅਦਾਕਾਰਾ ਰਵੀਨਾ ਟੰਡਨ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੀ ਸਭ ਤੋਂ ਵਧੀਆ ਦੋਸਤ ਹੈ ਅਤੇ ਇਸ ਨਾਲ ਉਸ ਨੂੰ ਫ਼ਿਲਮ ‘ਪਟਨਾ ਸ਼ੁਕਲਾ’ ਵਿੱਚ ਮਾਂ ਦਾ ਕਿਰਦਾਰ ਨਿਭਾਉਣ ਵਿੱਚ ਮਦਦ ਮਿਲੀ ਹੈ। ਫ਼ਿਲਮ ਵਿੱਚ ਤਨਵੀ ਸ਼ੁਕਲਾ ਦਾ ਕਿਰਦਾਰ ਨਿਭਾਉਣ ਵਾਲੀ ਰਵੀਨਾ ਟੰਡਨ ਨੇ ਕਿਹਾ ਕਿ ਫ਼ਿਲਮ ਵਿੱਚ ਉਸਦਾ ਪੁੱਤਰ ਆਪਣਾ ਰੋਟੀ ਵਾਲਾ ਡੱਬਾ ਭੁੱਲ ਜਾਂਦਾ ਹੈ। ਉਹ ਡੱਬੇ ਨੂੰ ਆਪਣੇ ਪੁੱਤਰ ਤੱਕ ਪਹੁੰਚਾਉਣ ਲਈ ਸਕੂਲ ਬੱਸ ਦਾ ਪਿੱਛਾ ਕਰਦੀ ਹੈ। ਰਵੀਨਾ ਟੰਡਨ ਨੇ ਕਿਹਾ ਕਿ ਅਜਿਹਾ ਉਸ ਨੇ ਵਿਅਕਤੀਗਤ ਰੂਪ ਵਿੱਚ ਉਦੋਂ ਕੀਤਾ ਸੀ ਜਦੋਂ ਉਸ ਦੇ ਬੱਚੇ ਸਕੂਲ ਜਾਂਦੇ ਸਨ। ਉਸ ਮਗਰੋਂ ਉਸ ਨੇ ਆਪਣੀ ਧੀ ਰੀਸ਼ਾ ਅਤੇ ਪੁੱਤਰ ਰਣਬੀਰ ਨਾਲ ਆਪਣੇ ਰਿਸ਼ਤੇ ਬਾਰੇ ਜਾਣਕਾਰੀ ਸਾਂਝੀ ਕੀਤੀ। ਫ਼ਿਲਮ ਪਟਨਾ ਸ਼ੁਕਲਾ ਇੱਕ ਨਿਡਰ ਵਕੀਲ ’ਤੇ ਆਧਾਰਿਤ ਹੈ ਜੋ ਇੱਕ ਵਿਦਿਆਰਥੀ ਨੂੰ ਸਿੱਖਿਆ ਘੁਟਾਲੇ ਵਿੱਚ ਫਸਦੇ ਦੇਖ ਕੇਸ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ। ਜਲਦੀ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਮੁੱਖ ਮੰਤਰੀ ਦੇ ਉਮੀਦਵਾਰ ਵਿਰੁੱਧ ਖੜ੍ਹੀ ਹੈ। ਫ਼ਿਲਮ 29 ਮਾਰਚ ਨੂੰ ਡਿਜ਼ਨੀ ਹੌਟਸਟਾਰ ’ਤੇ ਦਿਖਾਈ ਦੇਵੇਗੀ। -ਆਈਏਐੱਨਐੱਸ