ਲੰਡਨ, 28 ਅਗਸਤ
ਹੌਲੀਵੁੱਡ ਸਟਾਰ ਟੌਮ ਕਰੂਜ਼ ਇਸ ਸਮੇਂ ਯੂਕੇ ਵਿੱਚ ਆਪਣੀ ਨਵੀਂ ਫਿਲਮ ‘ਮਿਸ਼ਨ: ਇੰਪੋਸੀਬਲ-7 ਦੀ ਸ਼ੂਟਿੰਗ ਕਰ ਰਿਹਾ ਹੈ ਅਤੇ ਉਸ ਦੀ ਲਗਜ਼ਰੀ ਬੀਐੱਮਡਬਲਿਊ ਕਾਰ ਚੋਰਾਂ ਨੇ ਚੋਰੀ ਕਰ ਲਈ। ਸੂਤਰਾਂ ਮੁਤਾਬਕ “ਟੌਮ ਬਰਮਿੰਘਮ ਵਿੱਚ ਇਸ ਕਾਰ ਵਿੱਚ ਵਿੱਚ ਘੁੰਮਿਿਆ ਸੀ ਤੇ ਉਸ ਦਾ ਕਾਫੀ ਸਾਮਾਨ ਚੋਰੀ ਹੋਈ ਕਾਰ ਵਿੱਚ ਹੀ ਸੀ। ਭਾਵੇਂ ਪੁਲੀਸ ਨੇ ਕਾਰ ਕੁੱਝ ਸਮੇਂ ਬਾਅਦ ਬਰਾਮਦ ਕਰ ਲਈ ਪਰ ਇਸ ਕਾਰੇ ਕਾਰਨ ਟੌਮ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।