ਮੁੰਬਈ, 11 ਨਵੰਬਰ
ਨਿਰਦੇਸ਼ਕ ਕੁਸ਼ਾਨ ਨੰਦੀ ਵਲੋਂ ਅੱਜ ਆਪਣੀ ਅਗਲੀ ਫਿਲਮ ‘ਕੁਨ ਫਾਯਾ ਕੁਨ’ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਹਰਸ਼ਵਰਧਨ ਰਾਣੇ ਅਤੇ ਸੰਜੀਦਾ ਸ਼ੇਖ਼ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਊਣਗੇ।
ਰਾਣੇ ਅਤੇ ਸ਼ੇਖ਼ ਇਸ ਤੋਂ ਪਹਿਲਾਂ ਬਿਜੋਏ ਨਾਂਬਿਆਰ ਦੇ ਡਰਾਮਾ ‘ਤੈਸ਼’ ਵਿੱਚ ਇਕੱਠੇ ਨਜ਼ਰ ਆਏ ਸਨ। ਫਿਲਮ ‘ਕੁਨ ਫਾਯਾ ਕੁਨ’ ਪਰਿਵਾਰਕ ਛੁੱਟੀ ਦੁਆਲੇ ਘੁੰਮਦੀ ਹੈ, ਜੋ ਕਿ ਕਿਸੇ ਰਾਜ਼ ਦਾ ਖ਼ੁਲਾਸਾ ਹੋਣ ਕਾਰਨ ਖ਼ਰਾਬ ਹੋ ਜਾਂਦੀ ਹੈ। ਇਹ ਫਿਲਮ ਗ਼ਾਲਬਿ ਅਸਦ ਭੋਪਾਲੀ ਵਲੋਂ ਲਿਖੀ ਗਈ ਹੈ। ਫਿਲਮਸਾਜ਼ ਨੰਦੀ ਨੇ ਬਿਆਨ ਰਾਹੀਂ ਦੱਸਿਆ, ‘‘ਇਸ ਫਿਲਮ ਦੀ ਕਹਾਣੀ ਹੀ ਅਸਲੀ ਨਾਇਕ ਹੈ। ਇਹ ਅਖੀਰ ਤੱਕ ਤੁਹਾਡੀ ਦਿਲਚਸਪੀ ਬਣਾਈ ਰੱਖਦੀ ਹੈ। ਫਿਲਮ ਦੇ ਮੁੱਖ ਕਿਰਦਾਰਾਂ ਲਈ ਅੱਲ੍ਹੜ ਊਮਰ ਦੇ ਜੋੜੇ ਦੀ ਲੋੜ ਸੀ ਅਤੇ ਦੋਵੇਂ ਹਰਸ਼ਵਰਧਨ ਤੇ ਸੰਜੀਦਾ ਇਸ ਦੇ ਲਈ ਇਕਦਮ ਸਹੀ ਚੋਣ ਹਨ।’’ ਫਿਲਮ ਦੇ ਨਾਂ ਬਾਰੇ ਨੰਦੀ ਨੇ ਕਿਹਾ ਕਿ ਇਹ ਵੀ ਆਪਣੇ ਆਪ ਵਿੱਚ ਭੇਤ ਹੀ ਹੈ। ਫਿਲਮ ਦੀ ਸ਼ੂਟਿੰਗ ਵੀਰਵਾਰ ਨੂੰ ਸ਼ੁਰੂ ਹੋਵੇਗੀ। -ਪੀਟੀਆਈ