ਮੁੰਬਈ: ਬੌਲੀਵੁੱਡ ਦੀ ਉੱਘੀ ਅਦਾਕਾਰਾ ਸੋਨੀ ਰਾਜ਼ਦਾਨ ਆਪਣੇ ਆਉਣ ਵਾਲੇ ਸ਼ੋਅ ‘ਕਾਲ ਮਾਈ ਏਜੰਟ: ਬੌਲੀਵੁੱਡ’ ਨਾਲ ਪਿਛਲੇ ਤਿੰਨ ਸਾਲਾਂ ਦੌਰਾਨ ਪੰਜ ਤੋਂ ਵੱਧ ਪ੍ਰਾਜੈਕਟਾਂ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਉਸ ਨੇ ਪਰਦੇ ’ਤੇ ਆਪਣਾ ਲੋਹਾ ਮਨਵਾਇਆ ਹੈ। ਉਹ ਇੱਕ ਚੰਗੀ ਅਦਾਕਾਰਾ ਤੇ ਥੀਏਟਰ ਕਲਾਕਾਰ ਹੈ ਜਿਸ ਨੇ ਆਪਣੀ ਜਵਾਨੀ ਸਮੇਂ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕੀਤਾ ਹਨ, ਜਿਨ੍ਹਾਂ ਵਿੱਚ ‘36 ਚੌਰੰਗੀ ਲੇਨ, ਮੰਡੀ, ਸਾਰਾਂਸ਼’ ਸ਼ਾਮਲ ਹਨ। ਸ਼ੋਅ ‘ਕਾਲ ਮਾਈ ਏਜੰਟ: ਬੌਲੀਵੁੱਡ’ ਦੀ ਕਹਾਣੀ ਚਾਰ ਪ੍ਰਤਿਭਾਸ਼ਾਲੀ ਏਜੰਟਾਂ ਦੇ ਦੁਆਲੇ ਘੁੰਮਦੀ ਹੈ ਅਤੇ ਕਿਵੇਂ ਉਹ ਆਪਣੇ ਹਉਮੈ ’ਤੇ ਕਾਬੂ ਪਾਉਂਦੇ ਹਨ ਤੇ ਅਦਾਕਾਰਾਂ ਬਾਰੇ ਵੇਰਵੇ ਉਨ੍ਹਾਂ ਦੀ ਟੇਲੈਂਟ ਮੈਨੇਜਮੈਂਟ ਕੰਪਨੀ ਵਿੱਚ ਬਚੇ ਰਹਿੰਦੇ ਹਨ। ਸੋਨੀ ਰਾਜ਼ਦਾਨ ਨੇ ਆਖਿਆ,‘‘ਮੈਂ ਸਮਝਦੀ ਹਾਂ ਕਿ ਸਾਡੇ ਵਰਗੇ ਵਡੇਰੀ ਉਮਰ ਦੇ ਅਦਾਕਾਰਾਂ ਨੂੰ ਕੰਮ ਦਾ ਮੌਕਾ ਮਿਲਣਾ ਦੋ ਪਾਸੜ ਰਾਹ ਵਾਂਗ ਹੈ। ਇਹ ਮੌਕਾ ਉਦੋਂ ਮਿਲਦਾ ਹੈ ਜਦੋਂ ਸਾਡੇ ਲਈ ਕਹਾਣੀ ਲਿਖੀ ਜਾਂਦੀ ਹੈ, ਅਜਿਹੀ ਕਹਾਣੀ ਫਿਲਮ, ਵੈੱਬ ਸੀਰੀਜ਼ ਜਾਂ ਹੋਰ ਕਿਤੇ ਵੀ ਹੋ ਸਕਦੀ ਹੈ। ਜਦੋਂ ਅਸੀਂ ਮੌਕੇ ਦੀ ਗੱਲ ਕਰਦੇ ਹਾਂ ਇਹ ਮਹਿਜ਼ ਮੇਰੀ ਅਦਾਕਾਰੀ ਜਾਂ ਕਾਸਟਿੰਗ ਨਹੀਂ ਸਗੋਂ ਕਹਾਣੀ ਤੇ ਪਲੈਟਫਾਰਮ ਲੱਭਣਾ ਜਿਥੇ ਕਹਾਣੀ ਵੀ ਨੂੰ ਚੰਗੀ ਤਰ੍ਹਾਂ ਪ੍ਰਦਰਸ਼ਿਤ ਕੀਤਾ ਜਾ ਸਕੇ।’’ -ਆਈਏਐੱਨਐੱਸ