ਮੁੰਬਈ: ਫ਼ਿਲਮ ‘83’ ਵਿਚ ਸੁਨੀਲ ਗਾਵਸਕਰ ਦਾ ਕਿਰਦਾਰ ਨਿਭਾਉਣ ਵਾਲੇ ਤਾਹਿਰ ਰਾਜ ਭਸੀਨ ਦਾ ਮੰਨਣਾ ਹੈ ਕਿ ਨਿਰਦੇਸ਼ਕ ਕਬੀਰ ਖਾਨ ਵੱਲੋਂ ਉਸ ਨੂੰ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਕਿਰਦਾਰ ਨਿਭਾਉਣ ਚੁਣਨਾ ਮਾਣ ਵਾਲੀ ਗੱਲ ਹੈ। ਤਾਹਿਰ ਨੇ ਕਿਹਾ,‘‘ਮੈਂ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਵੀ ਖੁ਼ਸ਼ ਹਾਂ। ਦਰਸ਼ਕਾਂ ਨੇ ਇਸ ਫਿਲਮ ਵਿੱਚ ਮੇਰੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਹੈ।’’ ਉਸ ਨੇ ਕਿਹਾ ਕਿ ਕਬੀਰ ਖ਼ਾਨ ਫ਼ਿਲਮ 83 ਨੂੰ ਹਕੀਕਤ ਵਾਂਗ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਫ਼ਿਲਮ ਵਿੱਚ ਖਿਡਾਰੀਆਂ ਦੇ ਤਿਆਰ ਹੋਣ ਵਾਲੇ ਕਮਰੇ ਨੂੰ ਵੀ ਫਿਲਮਾਇਆ ਹੈ। ਤਾਹਿਰ ਨੇ ਸੋਸ਼ਲ ਮੀਡੀਆ ’ਤੇ ਫਿਲਮ ਦਾ ਗਾਵਸਕਰ ਅਤੇ ਕਪਿਲ ਦੀ ਗੱਲਬਾਤ ਵਾਲਾ ਦ੍ਰਿਸ਼ ਵੀ ਸਾਂਝਾ ਕੀਤਾ ਹੈ। ਤਾਹਿਰ ਨੇ ਕਿਹਾ ਕਿ ਟੀਮ ਇਸ ਗੱਲੋਂ ਚੌਕਸ ਸੀ ਕਿ ਉਹ ਦੋ ਮਹਾਨ ਖਿਡਾਰੀਆਂ ਨੂੰ ਦਿਖਾ ਰਹੇ ਹਨ। ਫ਼ਿਲਮ ਵਿੱਚ ਦਿਖਾਇਆ ਹਰ ਪਲ ਅਸਲੀਅਤ ਦੇ ਨੇੜੇ ਹੈ। -ਆਈਏਐੱਨਐੱਸ