ਲੰਡਨ, 2 ਅਗਸਤ
ਹੌਲੀਵੁੱਡ ਸਟਾਰ ਨਿਕੋਲ ਕਿਡਮੈਨ ਦਾ ਕਹਿਣਾ ਹੈ ਕਿ ਉਮਰ ਤੇ ਸਮੇਂ ਨਾਲ ਉਸ ਨੇ ਖ਼ੁਦ ਨਾਲ ਜ਼ਿਆਦਾ ਸਹਿਜ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਗੀਤ ਜਗਤ ਦੇ ਚਮਕਦੇ ਸਿਤਾਰੇ ਕੀਥ ਅਰਬਨ ਨਾਲ ਵਿਆਹੀ ਇਸ 53 ਸਾਲਾਂ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਭਾਵਨਾਤਮਕ ਸ਼ਕਤੀ ਦਾ ਨਵੇਂ ਸਿਰਿਓਂ ਪਤਾ ਲੱਗਾ ਹੈ ਤੇ ਹੁਣ ਉਹ ਪਹਿਲਾਂ ਨਾਲੋਂ ਕਿਤੇ ਮਜ਼ਬੂਤ ਮਹਿਸੂਸ ਕਰਦੀ ਹੈ। ਬਰਤਾਨੀਆ ਦੀ ਕੈਂਡਿਸ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਡਮੈਨ ਨੇ ਕਿਹਾ,‘ਇਹ ਸੱਚ ਹੈ ਕਿ ਮੈਂ ਖ਼ੁਦ ’ਚ ਵੱਧ ਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਹਮੇਸ਼ਾਂ ਲੱਗਦਾ ਸੀ ਕਿ ਮੈਨੂੰ ਅਸਾਨੀ ਨਾਲ ਤੋੜਿਆ ਜਾ ਸਕਦਾ ਹੈ ਤੇ ਜ਼ਿੰਦਗੀ ’ਚ ਕਈ ਵਾਰ ਅਜਿਹਾ ਸਮਾਂ ਆਇਆ, ਜਦੋਂ ਮੈਂ ਟੁੱਟ ਜਾਂਦੀ ਸੀ, ਮੈਨੂੰ ਲੱਗਦਾ ਸੀ ਕਿ ਮੈਂ ਇਸ ਮੁਸ਼ਕਲ ’ਚੋਂ ਨਿਕਲ ਨਹੀਂ ਪਾਵਾਂਗੀ।’ ਇਨ੍ਹਾਂ ਦੋਵਾਂ ਕਲਾਕਾਰਾਂ ਦੀਆਂ ਦੋ ਧੀਆਂ ਹਨ।
-ਪੀਟੀਆਈ