ਮੁੰਬਈ, 10 ਦਸੰਬਰ
ਅਦਾਕਾਰ ਅਤੇ ਵਿੱਕੀ ਕੌਸ਼ਲ ਦੇ ਛੋਟੇ ਭਰਾ ਸੰਨੀ ਕੌਸ਼ਲ ਨੇ ਆਪਣੀ ‘ਭਰਜਾਈ ਜੀ’ ਕੈਟਰੀਨਾ ਕੈਫ ਲਈ ਨੋਟ ਲਿਖਿਆ ਹੈ ਅਤੇ ਕੌਸ਼ਲ ਪਰਿਵਾਰ ਵਿੱਚ ਉਸ ਦਾ ਸਵਾਗਤ ਕੀਤਾ ਹੈ। ਸੰਨੀ ਨੇ ਇੰਸਟਾਗ੍ਰਾਮ ‘ਤੇ ਤਸਵੀਰ ਪੋਸਟ ਕੀਤੀ ਹੈ। ਇਹ ਤਸਵੀਰ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਹੈ, ਜਿੱਥੇ ਦੋਵੇਂ ਲਵਬਰਡ ਆਪਣੇ ‘ਫੇਰ’ ਲੈਂਦੇ ਨਜ਼ਰ ਆ ਰਹੇ ਹਨ। ਉਸ ਨੇ ਲਿਖਿਆ,‘ਆਜ ਦਿਲ ਮੇਂ ਏਕ ਔਰ ਕੀ ਜਗ੍ਹ ਬਨ ਗਈ। ਪਰਿਵਾਰ ਵਿਚ ਤੁਹਾਡਾ ਸੁਆਗਤ ਹੈ ਭਰਜਾਈ ਜੀ। ਇਸ ਖੂਬਸੂਰਤ ਜੋੜੀ ਨੂੰ ਬਹੁਤ ਸਾਰਾ ਪਿਆਰ ਅਤੇ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਪ੍ਰਾਰਥਨਾ।’ ਕੈਟਰੀਨਾ ਦੀ ਛੋਟੀ ਭੈਣ ਇਸਾਬੈਲ ਨੇ ਵੀ ਇਹੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ: ‘ਕੱਲ੍ਹ ਮੈਨੂੰ ਇੱਕ ਭਰਾ ਮਿਲਿਆ ਹੈ। ਸਾਡੇ ਪਰਿਵਾਰ ਵਿੱਚ ਤੁਹਾਡਾ ਸੁਆਗਤ ਹੈ।’