ਮੁੰਬਈ, 20 ਜਨਵਰੀ
ਗਾਇਕ ਦਲੇਰ ਮਹਿੰਦੀ ਸੰਗੀਤ ਪ੍ਰੇਮੀਆਂ ਲਈ ਆਪਣਾ ਨਵਾਂ ਗੀਤ ‘ਇਸ਼ਕ ਨਚਾਵੇ’ ਲੈ ਕੇ ਆਏ ਹਨ। ਗਾਇਕ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਸੰਗੀਤ ਪ੍ਰੇਮੀਆਂ ਨਾਲ ਇਕ ਨਵਾਂ ਤੇ ਵਿਲੱਖਣ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਲੇਰ ਮਹਿੰਦੀ ਨੇ ਕਿਹਾ, ‘ਇਸ਼ਕ ਨਚਾਵੇ ਗੀਤ ਤੁਹਾਡੇ ਪੈਰਾਂ ਨੂੰ ਥਿਰਕਣ ਲਈ ਮਜਬੂਰ ਕਰ ਦੇਵੇਗਾ। ਮੈਂ ਹਮੇਸ਼ਾਂ ਸੰਗੀਤ ਪ੍ਰੇਮੀਆਂ ਨਾਲ ਇਕ ਨਵਾਂ ਤੇ ਵੱਖਰਾ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸੇ ਤਾਜ਼ਾ ਨੰਬਰ (ਇਸ਼ਕ ਨਚਾਵੇ) ਨਾਲ ਵੀ ਇਕ ਅਜਿਹੀ ਕੋਸ਼ਿਸ਼ ਕੀਤੀ ਹੈ’’। ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਨੇ ਇਸ਼ਕ ਨਚਾਵੇ ਗੀਤ ਨੂੰ ਜਿਥੇ ਆਵਾਜ਼ ਦਿੱਤੀ ਉਥੇ ਕੰਪੋਜ਼ ਕੀਤਾ ਤੇ ਲਿਖਿਆ ਵੀ ਹੈ, ਜੋ ਕਿ ਅੱਜ 21 ਜਨਵਰੀ ਨੂੰ ਰਿਲੀਜ਼ ਹੋਵੇਗਾ। ਗਾਇਕ ਦਲੇਰ ਮਹਿੰਦੀ ਆਪਣੇ ਗੀਤ ‘ਬੋਲੋ ਤਾਰਾ ਰਾਰਾ’, ‘ਤੁਨਕ ਤੁਨਕ ਤੁਨ’, ‘ਹੋ ਜਾਏਗੀ ਬੱਲੇ ਬੱਲੇ’ ਤੇ ‘ਦੰਗਲ’ ਸਣੇ ਹੋਰਨਾਂ ਮਕਬੂਲ ਗੀਤਾਂ ਕਰਕੇ ਜਾਣ ਜਾਂਦੇ ਹਨ। ਦੱਸਣਯੋਗ ਹੈ ਕਿ ਇਹ ਗੀਤ ਇਰੋਜ਼ ਨਾਓ ਮਿਊਜ਼ਿਕ ਨਾਲ ਸੰਗੀਤ ਦੀ ਦੁਨੀਆ ਵਿੱਚ ਸ਼ਾਮਲ ਹੋਵੇਗਾ।
-ਆਈਏਐੱਨਐੱਸ