ਪੋਰਟ ਬਲੇਅਰ, 19 ਨਵੰਬਰ
ਕਾਂਗਰਸ ਦੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਇਕਾਈ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਉਸ ਦੇ 1947 ’ਚ ਭਾਰਤ ਦੀ ਆਜ਼ਾਦੀ ਨੂੰ ਭੀਖ ਦੱਸਣ ਵਾਲੇ ਬਿਆਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅੰਡੇਮਾਨ ਤੇ ਨਿਕੋਬਾਰ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਜ਼ੋਨਲ ਕੋਆਰਡੀਨੇਟਰ (ਦੱਖਣੀ ਅੰਡਮਾਨ) ਜ਼ੁਬੈਦਾ ਬੇਗਮ ਨੇ ਬੁੱਧਵਾਰ ਨੂੰ ਐਬਰਡੀਨ ਥਾਣੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਅੰਡਮਾਨ ਨਿਕੋਬਾਰ ਖੇਤਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਰੰਗਲਾਲ ਹਲਦਾਰ ਨੇ ਇੱਕ ਬਿਆਨ ’ਚ ਕਿਹਾ ਫਿਲਮ ਅਦਾਕਾਰਾ ਦਾ ਬਿਆਨ ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ ਤੇ ਇਤਰਾਜ਼ਯੋਗ ਸੀ। -ਪੀਟੀਆਈ