ਮੁੰਬਈ, 22 ਜੂਨ
ਬਹੁਪੱਖੀ ਪ੍ਰਤਿਭਾ ਦੇ ਮਾਲਕ ਨੀਰਜ ਕਬੀ ਦਾ ਮੰਨਣਾ ਹੈ ਕਿ ਇਹ ਬਹੁਤ ਔਖਾ ਕੰਮ ਹੈ ਕਿ ਨਿਰਦੇਸ਼ਕ ਬਿਹਤਰੀਨ ਕਾਰਗੁਜ਼ਾਰੀ ਲਈ ਅਦਾਕਾਰ ਨੂੰ ਸੰਪੇਖ ਵਿੱਚ ਅਦਾਕਾਰੀ ਦੇ ਮੁੱਢਲੇ ਗੁਰ ਸਿਖਾਉਣ। ਅਮਿਤ ਮਸੁਰਕਰ ਦੀ ਫ਼ਿਲਮ ‘ਸ਼ੇਰਨੀ’ ਵਿਚ ਅਦਾਕਾਰਾ ਵਿਦਿਆ ਬਾਲਨ ਨਾਲ ਨਜ਼ਰ ਆਉਣ ਵਾਲੇ 53 ਸਾਲਾ ਅਦਾਕਾਰ ਨੇ ਆਖਿਆ ਕਿ ਉਹ ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕ ਨਾਲ ਕੰਮ ਕਰਨ ਲਈ ਬਹੁਤ ਉਤਾਵਲਾ ਸੀ। ਉਸ ਨੇ ਆਖਿਆ ਕਿ ਫ਼ਿਲਮ ‘ਨਿਊਟਨ’ ਲਈ ਜਾਣੇ ਜਾਂਦੇ ਮਸੁਰਕਰ ਨੂੰ ਉਹ ਪਹਿਲੀ ਵਾਰ ਉਦੋਂ ਮਿਲਿਆ ਸੀ ਜਦੋਂ ਉਹ ਸਾਲ 2007-2008 ਵਿੱਚ ਉਸ ਦੀ ਐਕਟਿੰਗ ਵਰਕਸ਼ਾਪ ਵਿੱਚ ਆਇਆ ਸੀ।
ਕਬੀ ਨੇ ਆਖਿਆ,‘‘ਅਮਿਤ ਨੇ ਕਿਹਾ ਸੀ ਕਿ ਉਹ ਫ਼ਿਲਮ ਬਣਾਉਣਾ ਚਾਹੁੰਦਾ ਹੈ ਪਰ ਉਹ ਸ਼ਿਲਪਕਾਰੀ ਵੀ ਸਿੱਖਣਾ ਚਾਹੁੰਦਾ ਹੈ ਤਾਂ ਜੋ ਅਦਾਕਾਰਾਂ ਨੂੰ ਨਿਰਦੇਸ਼ਿਤ ਕਰ ਸਕੇ। ਜਦੋਂ ਇਕ ਨਿਰਦੇਸ਼ਕ ਕਹਿੰਦਾ ਹੈ ਕਿ ਤੁਸੀਂ ਜਿਵੇਂ ਦੇ ਹੋ ਓਵੇਂ ਰਹੋ ਤਾਂ ਇਹ ਇਕ ਅਦਾਕਾਰ ਨੂੰ ਕਹਿਣਾ ਗਲ਼ਤ ਹੋਵੇਗਾ ਕਿਉਂਕਿ ਅਜਿਹਾ ਕਰਕੇ ਮੈਂ ਅਦਾਕਾਰੀ ਨਹੀਂ ਕਰ ਸਕਦਾ। ਉਦੋਂ ਮੈਂ, ਮੈਂ ਨਹੀਂ ਹੁੰਦਾ, ਸਗੋਂ ਮੈਂ ਕਿਰਦਾਰ ਵਿਚ ਹੁੰਦਾ ਹਾਂ। ਇਸੇ ਤਰ੍ਹਾਂ ਜਦੋਂ ਨਿਰਦੇਸ਼ਕ ਆਖੇ ‘ਸ਼ਾਂਤ’ ਰਹੋ ਤਾਂ ਮੈਂ ਨਹੀਂ ਰਹਿ ਸਕਦਾ, ਕਿਉਂਕਿ ਮੈਂ ਕਿਰਦਾਰ ਨਹੀਂ ਨਿਭਾਅ ਸਕਦਾ। ਸਿਨੇ ਜਗਤ ਵਿਚ ਕੁਝ ਪੁਰਾਣਿਕ ਕਥਾਵਾਂ ਹਨ। ਇਸ ਲਈ ਨਿਰਦੇਸ਼ਕ ਅਦਾਕਾਰੀ ਕਿਉਂ ਨਹੀਂ ਸਿੱਖ ਲੈਂਦੇ। ਪਰ ਉਹ ਮਸੁਰਕਰ ਨਾਲ ਕੰਮ ਕਰਕੇ ਬਹੁਤ ਖੁਸ਼ ਹੈ।’’ ਉਸ ਨੇ ਅੱਗੇ ਆਖਿਆ,‘‘ਉਮਰ ਦੇ ਇਕ ਖਾਸ ਪੜਾਅ ’ਤੇ ਪਹੁੰਚ ਕੇ ਤੁਹਾਨੂੰ ਆਪਣੇ ਕਰੀਅਰ ਬਾਰੇ ਚੌਕਸ ਹੋਣਾ ਪਵੇਗਾ। ਜਦੋਂ ਤੁਸੀਂ ਕੰਮ ਬਹੁਤ ਦੇਰੀ ਨਾਲ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਚੌਕਸ ਰਹਿਣਾ ਹੁੰਦਾ ਹੈ। ਮੈਂ ਅਗਲੇ 30-40 ਹੋਰ ਕੰਮ ਕਰਨਾ ਚਾਹੁੰਦਾ ਹਾਂ ਅਤੇ ਇਹ ਮੇਰਾ ਟੀਚਾ ਹੈ। ਮੈਂ ਜੋ ਕਰ ਰਿਹਾ ਹਾਂ ਮੈਨੂੰ ਇਸ ਸਬੰਧੀ ਚੌਕਸ ਰਹਿਣਾ ਪਵੇਗਾ।’’ -ਪੀਟੀਆਈ