ਮੁੰਬਈ: ਫਿਲਮ ਅਦਾਕਾਰ ਅਮਿਤਾਭ ਬੱਚਨ ਨੇ 1971 ਵਿੱਚ ਰਿਲੀਜ਼ ਹੋਈ ਆਪਣੀ ਫਿਲਮ ‘ਮਿਸਟਰ ਨਟਵਰਲਾਲ’ ਦੀ ਸ਼ੂਟਿੰਗ ਵੇਲੇ ਫੁਰਸਤ ਦੇ ਪਲਾਂ ਦੀ ਇੱਕ ਤਸਵੀਰ ਸਾਂਝੀ ਕੀਤੀ। ਇਨ੍ਹਾਂ ਤਸਵੀਰਾਂ ਵਿੱਚ ਬਿੱਗ ਬੀ ਆਪਣੇ ਕੱਦ-ਕਾਠ ਮੁਕਾਬਲੇ ਇੱਕ ਬਹੁਤ ਹੀ ਛੋਟੇ ਬੈਟ ਨਾਲ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ। ਅੱਜ ਸਵੇਰੇ ਅਮਿਤਾਭ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਹ ਪੁਰਾਣੀ ਤਸਵੀਰ ਸਾਂਝੀ ਕੀਤੀ, ਜੋ ਕਸ਼ਮੀਰ ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਖਿੱਚੀ ਗਈ ਸੀ। ਇਸ ਤਸਵੀਰ ਨਾਲ ਅਮਿਤਾਭ ਨੇ ਲਿਖਿਆ, ‘ਲੋਕੇਸ਼ਨ ’ਤੇ ਕ੍ਰਿਕਟ…ਜਦੋਂ ਸ਼ਾਟ ਤਿਆਰ ਹੋ ਰਿਹਾ ਹੈ…ਕਸ਼ਮੀਰ ਵਿੱਚ ‘ਮਿਸਟਰ ਨਟਵਰਲਾਲ’ ਦੀ ਸ਼ੂਟਿੰਗ…ਮੈਨੂੰ ਲੱਗਦੈ ਬੱਲਾ ਜ਼ਰਾ ਛੋਟਾ ਰਹਿ ਗਿਆ।’ ਜ਼ਿਕਰਯੋਗ ਹੈ ਕਿ ਮਿਸਟਰ ਨਟਵਰਲਾਲ ਇੱਕ ਐਕਸ਼ਨ ਕਾਮੇਡੀ ਫਿਲਮ ਸੀ, ਜਿਸ ਵਿੱਚ ਅਮਿਤਾਭ ਨਾਲ ਰੇਖਾ, ਅਜੀਤ, ਕਾਦਰ ਖ਼ਾਨ ਅਤੇ ਅਮਜ਼ਦ ਖ਼ਾਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਸੂਤਰਾਂ ਅਨੁਸਾਰ ਇਸ ਫਿਲਮ ਅਤੇ ਇਸ ਦੇ ਮੁੱਖ ਕਿਰਦਾਰਾਂ ਦੇ ਨਾਮ ਮਸ਼ਹੂਰ ਭਾਰਤੀ ਠੱਗ ਨਟਵਰਲਾਲ ਤੋਂ ਪ੍ਰਭਾਵਿਤ ਸਨ। ਦੱਸਣਯੋਗ ਹੈ ਕਿ ਹਾਲ ਦੀ ਘੜੀ ਅਮਿਤਾਭ ਦੀਆਂ ‘ਬ੍ਰਹਮਾਸਤਰ’, ‘ਝੁੰਡ’, ‘ਮੇਅ ਡੇਅ’, ‘ਗੁੱਡਬਾਏ’ ਅਤੇ ਇੱਕ ਹੌਲੀਵੁੱਡ ਫਿਲਮ ‘ਦਿ ਇੰਟਰਨ’ ਦੀ ਰੀਮੇਕ ਛੇਤੀ ਹੀ ਦਰਸ਼ਕਾਂ ਸਾਹਮਣੇ ਆਉਣ ਵਾਲੀਆਂ ਹਨ। -ਆਈਏਐੱਨਐੱਸ