ਮੁੰਬਈ: ਬੌਲੀਵੁੱਡ ਸਟਾਰ ਸਵਰਗੀ ਇਰਫਾਨ ਖਾਨ ਦੇ ਪੁੱਤਰ ਬਾਬਿਲ ਖਾਨ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਨੂੰ ਅਜੇ ਵੀ ਇੰਜ ਲੱਗਦਾ ਹੈ ਕਿ ਜਿਵੇਂ ਉਹ ਲੰਮੀ ਸ਼ੂਟਿੰਗ ਲਈ ਗਏ ਹੋਣ। ਉਸ ਨੇ ਇੰਸਟਾਗ੍ਰਾਮ ’ਤੇ ਇਰਫਾਨ ਖਾਨ ਦੀ ਇੱਕ ਮੋਰ ਨਾਲ ਖਿਚਾਈ ਤਸਵੀਰ ਸਾਂਝੀ ਕੀਤੀ, ਜਿਸ ’ਚ ਉਹ ਮੋਰ ਵੱਲ ਵੇਖ ਕੇ ਮੁਸਕਰਾਉਂਦੇ ਹੋਏ ਵਿਖਾਈ ਦਿੰਦੇ ਹਨ। ਇਸ ਤਸਵੀਰ ਦੀ ਕੈਪਸ਼ਨ ਲਿਖਦਿਆਂ ਬਾਬਿਲ ਨੇ ਪਹਿਲਾਂ ਹਿੰਦੀ ’ਚ ਕਵਿਤਾ ਲਿਖੀ ਹੈ- ‘ਰੂਹ ਬਨਕਰ ਮਿਲੂੰਗਾ ਉਸਕੋ ਆਸਮਾਨ ਮੇਂ ਕਹੀਂ। ਪਿਆਰ ਧਰਤੀ ਪਰ ਫਰਿਸ਼ਤੇ ਸੇ ਕੀਆ ਨਹੀਂ ਜਾਤਾ।’ ਇਸ ਤੋਂ ਬਾਅਦ ਉਸ ਨੇ ਲਿਖਿਆ,‘ਮੈਨੂੰ ਅਜੇ ਵੀ ਇਹੀ ਲੱਗਦਾ ਹੈ ਕਿ ਤੁਸੀਂ ਕਿਸੇ ਲੰਮੀ ਸ਼ੂਟਿੰਗ ਲਈ ਗਏ ਹੋ। ਪਾਣੀ ਥੱਲੇ ਲੰਮੀ ਸ਼ੂਟਿੰਗ ਲਈ ਤੇ ਤੁਸੀਂ ਇਸਦੇ ਮੁਕੰਮਲ ਹੋਣ ਮਗਰੋਂ ਮੇਰੇ ਕੋਲ ਵਾਪਸ ਧਰਤੀ ’ਤੇ ਮੁੜ ਆਓਗੇ।’ -ਆਈਏਐੱਨਐੱਸ