ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਫਿਲਮ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਲਈ ਲੰਡਨ ਗਿਆ ਹੋਇਆ ਹੈ। ਉਹ ਇੱਕ ਅਜਿਹੇ ਹੀਰੋ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਅਸਲ ਜੀਵਨ ਵਿੱਚ ਵੀ ਕੁਝ ਐਕਸ਼ਨ ਨਾਲ ਭਰਪੂਰ ਹਾਲਤਾਂ ਵਿੱਚ ਉਲਝ ਜਾਂਦਾ ਹੈ। ਅਦਾਕਾਰ ਨੇ ਕਿਹਾ ਕਿ ਫਿਲਮ ਵਿਚਲੇ ਐਕਸ਼ਨ ਹੀਰੋ ਨੂੰ ਵੱਡੇ ਪੱਧਰ ’ਤੇ ਦਿਖਾਉਣਾ ਜ਼ਰੂਰੀ ਸੀ, ਇਸੇ ਲਈ ਸ਼ੂਟਿੰਗ ਲੰਡਨ ਵਿੱਚ ਹੋ ਰਹੀ ਹੈ। -ਆਈਏਐੱਨਐੱਸ