ਮੁੰਬਈ, 27 ਅਕਤੂਬਰ
ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਕੋਲ ਅਭਿਸ਼ੇਕ ਕਪੂਰ ਦੀ ‘ਚੰਡੀਗੜ੍ਹ ਕਰੇ ਆਸ਼ਕੀ’ ਅਨੁਭਵ ਸਿਨਹਾ ਦੀ ‘ਅਨੇਕ’, ਅਨੁਭਤੀ ਕਸ਼ਯਪ ਦੀ ‘ਡਾਕਟਰ ਜੀ’ ਅਤੇ ‘ਐਕਸ਼ਨ ਹੀਰੋ’ ਜਿਹੀਆਂ ਫਿਲਮਾਂ ਹਨ। ਉਹ ਕਹਿੰਦਾ ਹੈ ਕਿ ਇੱਕ ਕਲਾਕਾਰ ਵਜੋਂ ਉਹ ਹਾਂ-ਪੱਖੀ ਸੁਨੇਹੇ ਨਾਲ ਲੋਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਹੈ। ਆਯੂਸ਼ਮਾਨ ਨੇ ਕਿਹਾ ਕਿ ਉਹ ਕੁਝ ਮਾਸਟਰ ਕਹਾਣੀਕਾਰਾਂ ਦਾ ਸਾਥ ਹੋਣ ਕਾਰਨ ਬਹੁਤ ਖੁਸ਼ ਹੈ, ਜਿਨ੍ਹਾਂ ਕੋਲ ਦਰਸ਼ਕਾਂ ਨੂੰ ਦੱਸਣ ਅਤੇ ਪ੍ਰੇਰਿਤ ਕਰਨ ਲਈ ਕੁਝ ਕਹਾਣੀਆਂ ਹਨ। ਮੈਂ ਆਪਣੀਆਂ ਅਗਾਮੀ ਚਾਰ ਫਿਲਮਾਂ ਵਿੱਚ ਕੁਝ ਵੱਖਰਾ ਕਰਨ ਦੀ ਉਮੀਦ ਕਰਨ ਲਈ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦਾ ਹਾਂ। ਲਗਾਤਾਰ ਅੱਠ ਫਿਲਮਾਂ ਹਿੱਟ ਦੇਣ ਵਾਲੇ ਅਦਾਕਾਰ ਨੇ ਕਿਹਾ ਕਿ ਉਹ ਭਾਗਾਂਵਾਲਾ ਹੈ ਕਿ ਉਸ ਨੂੰ ਆਪਣੀ ਸ਼ੁਰੂਆਤ ਮਗਰੋਂ ਕੁਝ ਚੰਗੀਆਂ ਕਹਾਣੀਆਂ ਮਿਲੀਆਂ ਅਤੇ ਵੱਡੇ ਫਿਲਮਸਾਜ਼ਾਂ ਦਾ ਸਹਿਯੋਗ ਮਿਲਿਆ ਜੋ ਸਮਾਜ ’ਚ ਬਦਲਾਅ ਲਿਆਉਣਾ ਚਾਹੁੰਦੇ ਹਨ। 37 ਸਾਲਾ ਅਦਾਕਾਰ ਖੁਦ ਨੂੰ ਇੱਕ ਐਂਟਰਟੇਨਰ ਮੰਨਦਾ ਹੈ ਜੋ ਆਪਣੀਆਂ ਫਿਲਮਾਂ ਰਾਹੀਂ ਸਮਾਜ ਵਿੱਚ ਪਾਜ਼ੇਟਿਵ ਸੁਨੇਹਾ ਦੇਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਇੱਕ ਕਲਾਕਾਰ ਦੇ ਰੂਪ ਵਿੱਚ ਤੁਸੀਂ ਕੇਵਲ ਮਨੋਰੰਜਨ ਕਰਨਾ ਚਾਹੁੰਦੇ ਹੋ ਅਤੇ ਮੈਂ ਇੱਕ ਹਾਂ-ਪੱਖੀ ਸੁਨੇਹੇ ਨਾਲ ਲੋਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਹਾਂ, ਜੋ ਸਮਾਜਿਕ ਪਰਿਵਰਤਨ ਨੂੰ ਪ੍ਰਭਾਵਿਤ ਕਰੇਗਾ। -ਆਈਏਐੱਨਐੱਸ