ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਇੱਕ ਵਾਰ ਫਿਰ ਫਿਲਮਸਾਜ਼ ਅਨੁਭਵ ਸਿਨਹਾ ਨਾਲ ਉਸ ਦੀ ਫਿਲਮ ‘ਅਨੇਕ’ ਵਿੱਚ ਕੰਮ ਕਰ ਰਿਹਾ ਹੈ। ਫਿਲਮ ਵਿੱਚ ਆਯੁਸ਼ਮਾਨ ਦੀ ਭਰਵੱਟੇ ’ਤੇ ਕੱਟ ਵਾਲੀ ਪਹਿਲੀ ਝਲਕ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਫਿਲਮ ਵਿਚਲੇ ਆਪਣੇ ਕਿਰਦਾਰ ਜੋਸ਼ੂਆ ਬਾਰੇ ਉਸ ਨੇ ਦੱਸਿਆ, ‘‘ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਅਜਿਹੇ ਨਿਰਮਾਤਾਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜੋ ਆਪਣੀ ਕਹਾਣੀ ਦੱਸਣ ਦੀ ਸ਼ੈਲੀ ’ਚ ਮੈਨੂੰ ਵੀ ਆਪਣੀ ਕਲਾਕਾਰੀ ਦਿਖਾਉਣ ਲਈ ਪ੍ਰੇਰਿਤ ਕਰਦੇ ਹਨ। ‘ਅਨੇਕ’ ਵਿੱਚ ਜਿਸ ਭਰਵੱਟੇ ’ਤੇ ਕੱਟ ਵਾਲੀ ਦਿੱਖ ਵਿੱਚ ਮੈਂ ਨਜ਼ਰ ਆ ਰਿਹਾ ਹਾਂ, ਉਸ ਬਾਰੇ ਮੈਂ ਅਨੁਭਵ ਸਰ ਨਾਲ ਵਿਚਾਰ-ਚਰਚਾ ਕੀਤੀ ਸੀ। ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਇਹ ਨੋਟਿਸ ਕੀਤਾ ਅਤੇ ਇਸ ਬਾਰੇ ਚਰਚਾ ਕਰ ਰਹੇ ਹਨ।’’ -ਆਈਏਐੱਨਐੱਸ