ਮੁੰਬਈ: ਅਭਿਨੇਤਰੀ ਗੌਹਰ ਖ਼ਾਨ ਨੇ ਆਪਣੇ ਪਤੀ ਅਦਾਕਾਰ ਜ਼ੈਦ ਦਰਬਾਰ ਨਾਲ ਇੱਕ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਕੀਤਾ ਹੈ, ਜਿਸ ਵਿੱਚ ਗੀਤ ਰਾਹੀਂ ਇੱਕ ਖੂਬਸੂਰਤ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਹੈ। ਟਿਪਸ ਪੰਜਾਬੀ ਵੱਲੋਂ ਪੇਸ਼ ਕੀਤਾ ਗਿਆ ਗੀਤ ‘ਖੈਰ ਕਰੇ’ ਅਫ਼ਸਾਨਾ ਖ਼ਾਨ ਅਤੇ ਸਿੱਧੂ ਮੂਸੇਵਾਲਾ ਨੇ ਗਾਇਆ ਹੈ। ਇਸ ਨੂੰ ਗੀਤਕਾਰ ਰਾਜ ਫਤਹਿਪੁਰ ਨੇ ਕੰਪੋਜ਼ ਕੀਤਾ ਹੈ। ਗਾਣੇ ਨੂੰ ਸੰਨੀ ਵਿਰਕ ਨੇ ਮਿਊਜ਼ਿਕ ਦਿੱਤਾ ਹੈ। ਆਪਣਾ ਤਜਰਬਾ ਸਾਂਝਾ ਕਰਦਿਆਂ ਗੌਹਰ ਖ਼ਾਨ ਨੇ ਕਿਹਾ, ‘‘ਟਿਪਸ ਮਿਊਜ਼ਿਕ ਨਾਲ ਕੰਮ ਕਰਨਾ ਸਨਮਾਨ ਵਾਲੀ ਗੱਲ ਹੈ। ਮੈਂ ਪਹਾੜਾਂ ਵਿੱਚ ਸ਼ੂਟਿੰਗ ਦੌਰਾਨ ਬਹੁਤ ਵਧੀਆ ਸਮਾਂ ਬਿਤਾਇਆ। ਕਹਾਣੀ, ਵੀਡੀਓ, ਮਿਊਜ਼ਿਕ ਅਤੇ ਬੋਲ ਸੰਪੂਰਨਾ ਲਈ ਇਕੱਠੇ ਕੀਤੇ ਗਏ ਹਨ। ਪਿਆਰ ਵਿੱਚ ਪਿਆ ਕੋਈ ਵੀ ਵਿਅਕਤੀ ਇਸ ਨਾਲ ਮਜ਼ਬੂਤੀ ਨਾਲ ਜੁੜੇਗਾ।’’ ਜ਼ੈਦ ਦਰਬਾਰ ਨੇ ਇਸ ਨੂੰ ਸ਼ਾਨਦਾਰ ਤਜਰਬਾ ਦੱਸਦਿਆਂ ਕਿਹਾ, ‘‘ਕੰਮ ਤੋਂ ਵੱਧ, ਇਹ ਪਹਾੜਾਂ ਵਿੱਚ ਛੁੱਟੀਆਂ ਬਿਤਾਉਣ ਵਾਂਗ ਮਹਿਸੂਸ ਹੋਇਆ। ‘ਖੈਰ ਕਰੇ’ ਪਿਆਰ ਖਾਤਿਰ ਲੜਨ ਵਾਲਿਆਂ ਦੀ ਗੱਲ ਕਰੇਗਾ।’’ ਅਫ਼ਸਾਨਾ ਨੇ ਕਿਹਾ, ‘‘ਉਹ ਪਿਆਰ ਕੀ, ਜੇਕਰ ਤੁਸੀਂ ਦੁਨੀਆ ਦੇ ਖ਼ਿਲਾਫ਼ ਨਾ ਜਾਵੋ। ‘ਖੈਰ ਕਰੇ’ ਮੇਰਾ ਮਨਪਸੰਦ ਗੀਤ ਹੈ। ਇਹ ਅਜਿਹਾ ਖ਼ੂਬਸੂਰਤ ਗਾਣਾ ਜੋ ਤੁਹਾਨੂੰ ਉਸ ਵਿਅਕਤੀ ਲਈ ਸਾਰੇ ਨਿਯਮ ਤੋੜਨ ਲਈ ਮਜਬੂੁਰ ਕਰੇ, ਜਿਸ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ।’’ ਗਾਣੇ ਦੀ ਵੀਡੀਓ ਯੂਟਿਊਬ ’ਤੇ ਟਿਪਸ ਪੰਜਾਬੀ ਦੇ ਚੈਨਲ ’ਤੇ ਰਿਲੀਜ਼ ਕੀਤੀ ਗਈ ਹੈ। -ਆਈਏਐੱਨਐੱਸ