ਮੁੰਬਈ: ਅਦਾਕਾਰਾ ਅਸ਼ਨੂਰ ਕੌਰ ਨੇ ਆਪਣੀ ਵੈੱਬ ਸੀਰੀਜ਼ ‘ਪਰੀ ਹੂੰ ਮੈਂ’ ਬਾਰੇ ਗੱਲਬਾਤ ਕੀਤੀ ਹੈ, ਜੋ ਬੀਤੇ ਦਿਨ ਰਿਲੀਜ਼ ਹੋਈ ਸੀ। ਇਸ ਵਿੱਚ ਉਹ ‘ਪਰੀ’ ਦਾ ਮੁੱਖ ਕਿਰਦਾਰ ਨਿਭਾ ਰਹੀ ਹੈ। ਅਸ਼ਨੂਰ ਨੇ ਕਿਹਾ, ‘‘ਮੇਰੀਆਂ ਭਾਵਨਾਵਾਂ ਰਲੀਆਂ-ਮਿਲੀਆਂ ਹਨ। ਮੈਂ ਲੰਮੀ ਉਡੀਕ ਦੌਰਾਨ ਘਬਰਾਉਂਦੀ ਰਹੀ, ਪਰ ਮੈਂ ਕਹਾਂਗੀ ਕਿ ਜਦੋਂ ਮੈਂ ਸੀਰੀਜ਼ ਰਿਲੀਜ਼ ਹੋਣ ਦਾ ਐਲਾਨ ਕੀਤਾ ਤਾਂ ਲੋਕਾਂ ਦੀ ਪ੍ਰਤੀਕਿਰਿਆ ਬਹੁਤ ਉਤਸ਼ਾਹਿਤ ਕਰਨ ਵਾਲੀ ਸੀ। ਮੈਂ ਸੱਚਮੁੱਚ ਅੱਗੇ ਦੇਖ ਰਹੀ ਹਾਂ, ਕਿਉਂਕਿ ਅਸੀਂ ਇਸ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਦੇ ਰਿਲੀਜ਼ ਹੋਣ ’ਤੇ ਮੈਨੂੰ ਆਸ ਹੈ ਕਿ ਦਰਸ਼ਕ ਇਸ ਦਾ ਭਰਪੂਰ ਆਨੰਦ ਲੈਣਗੇ।’’ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਆਪਣੇ ਸਹਿਯੋਗੀ ਅਦਾਕਾਰਾਂ ਨਾਲ ਕੰਮ ਕਰਕੇ ਉਤਸ਼ਾਹ ਤੇ ਆਨੰਦ ਮਿਲਿਆ ਹੈ। ਉਸ ਨੇ ਕਿਹਾ ਕਿ ਸੈੱਟ ਦਾ ਮਾਹੌਲ ਬਹੁਤ ਹੀ ਸੁਖਾਵਾਂ ਸੀ। ਡੇਲਨਾਜ਼ ਤੇ ਜਿਤੇਨ ਬਹੁਤ ਹੀ ਪਿਆਰੇ ਹਨ। ਜ਼ਿਕਰਯੋਗ ਹੈ ਕਿ ਇਹ ਵੈੱਬ ਸੀਰੀਜ਼ ਓਟੀਟੀ ਪਲੇਟਫਾਰਮ ‘ਵਾਓ’ ’ਤੇ ਰਿਲੀਜ਼ ਹੋਈ ਹੈ। -ਆਈਏਐੱਨਐੱਸ