ਮੁੰਬਈ: ਕਰੋਨਾ ਮਹਾਮਾਰੀ ਨਾਲ ਜੂਝ ਰਹੇ ਬੌਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਹੁਣ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਅਦਾਕਾਰ ਨੂੰ ਇਕ ਹਫ਼ਤਾ ਪਹਿਲਾਂ ਕਰੋਨਾ ਹੋ ਗਿਆ ਸੀ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਹੀ ਕਰੋਨਾ ਰੋਕੂ ਟੀਕਾ ਲਗਵਾ ਲਿਆ ਸੀ, ਜਿਸ ਕਾਰਨ ਉਹ ਛੇਤੀ ਸਿਹਤਯਾਬ ਹੋ ਸਕਿਆ। ਰਾਮਪਾਲ ਨੇ ਆਖਿਆ,‘‘ਮੈਂ ਕਰੋਨਾ ਪੀੜਤਾਂ ਅਤੇ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਲਈ ਦੁਆ ਕਰਦਾ ਹਾਂ। ਕਰੋਨਾ ਦੇ ਦੋ ਟੈਸਟ ਨੈਗੇਟਿਵ ਆਉਣ ਲਈ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ। ਪ੍ਰਮਾਤਮਾ ਮਿਹਰਬਾਨ ਹੈ। ਡਾਕਟਰਾਂ ਅਨੁਸਾਰ ਮੈਂ ਕਰੋਨਾ ਤੋਂ ਛੇਤੀ ਠੀਕ ਇਸ ਲਈ ਠੀਕ ਹੋ ਗਿਆ ਕਿਉਂਕਿ ਕਰੋਨਾ ਰੋਕੂ ਇਕ ਟੀਕਾ ਮੈਂ ਪਹਿਲਾਂ ਹੀ ਲਗਵਾ ਚੁੱਕਿਆ ਸੀ। ਇਸ ਕਾਰਨ ਮੇਰੇ ’ਤੇ ਲਾਗ ਦਾ ਅਸਰ ਘੱਟ ਹੋਇਆ ਅਤੇ ਕੋਈ ਲੱਛਣ ਨਹੀਂ ਸੀ। ਮੈਂ ਹਰ ਕਿਸੇ ਨੂੰ ਅਪੀਲ ਕਰਦਾ ਹਾਂ ਕਿ ਜਿੰਨੀ ਛੇਤੀ ਹੋ ਸਕੇ ਕਰੋਨਾ ਰੋਕੂ ਟੀਕਾ ਲਗਵਾਓ ਅਤੇ ਸਾਵਧਾਨੀ ਵਰਤੋ। ਕਰੋਨਾ ਤੋਂ ਬਚੋ ਤੇ ਸੁਰੱਖਿਅਤ ਰਹੋ।’’ -ਆਈਏਐੱਨਐੱਸ