ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 12 ਜਨਵਰੀ
ਕੀ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀ ਦੋਸਤੀ ਟੁੱਟ ਗਈ ਹੈੈੈੈ? ਬੌਲੀਵੁੱਡਲਾਈਫ ਡਾਟ ਕਾਮ ਅਨੁਸਾਰ ਚਾਰ ਸਾਲ ਇਕੱਠੇ ਰਹਿਣ ਮਗਰੋਂ ਮਲਾਇਕਾ ਅਤੇ ਅਰਜੁਨ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਖ਼ਬਰਾਂ ਅਨੁਸਾਰ, ‘ਛੇ ਦਿਨ ਤੋਂ ਵੱਧ ਹੋ ਗਏ ਹਨ, ਮਲਾਇਕਾ ਅਰੋੜਾ ਘਰ ਤੋਂ ਬਾਹਰ ਨਹੀਂ ਨਿਕਲੀ ਹੈ। ਉਹ ਕਾਫੀ ਉਦਾਸ ਹੈ। ਦੱਸਿਆ ਜਾਂਦਾ ਹੈ ਕਿ ਉਹ ਬੇਹੱਦ ਦੁਖੀ ਹੈ ਅਤੇ ਉਸ ਨੇ ਕੁਝ ਸਮੇਂ ਲਈ ਦੁਨੀਆ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਅਰਜੁਨ ਕਪੂਰ ਵੀ ਉਸ ਨੂੰ ਇਨ੍ਹੀਂ ਦਿਨੀਂ ਇੱਕ ਵਾਰ ਵੀ ਮਿਲਣ ਲਈ ਨਹੀਂ ਆਇਆ ਹੈ। ਦਰਅਸਲ, ਅਰਜੁਨ ਤਿੰਨ ਦਿਨ ਪਹਿਲਾਂ ਆਪਣੀ ਭੈਣ ਰੀਆ ਕਪੂੁਰ ਦੇ ਘਰ ਰਾਤ ਦੇ ਭੋਜ ’ਤੇ ਗਿਆ ਸੀ। ਰੀਆ ਦਾ ਘਰ ਮਲਾਇਕਾ ਦੇ ਘਰ ਦੇ ਬਿਲਕੁਲ ਨੇੜੇ ਹੈ ਅਤੇ ਇਸ ਦੇ ਬਾਵਜੂਦ ਉਹ ਰਾਤ ਦੇ ਭੋਜ ਮਗਰੋਂ ਮਲਾਇਕਾ ਨੂੰ ਮਿਲਣ ਨਹੀਂ ਗਿਆ। ਮਲਾਇਕਾ ਅਕਸਰ ਅਰਜੁਨ ਨਾਲ ਅਜਿਹੇ ਪਰਿਵਾਰਕ ਭੋਜਨ ਵਿੱਚ ਸ਼ਾਮਲ ਹੁੰਦੀ ਸੀ ਪਰ ਇਸ ਵਾਰ ਉਹ ਉਸ ਨਾਲ ਦਿਖਾਈ ਨਹੀਂ ਦਿੱਤੀ।’’ ਪਿਛਲੇ ਹਫ਼ਤੇ ਮਲਾਇਕਾ ਅਰੋੜਾ ਨੇ ਸਿਹਤ ਵਿਗੜਨ ਕਾਰਨ ਇੰਡੀਆ’ਜ਼ ਬੈਸਟ ਡਾਂਸਰ 2 ਦੇ ਗਰੈਂਡ ਫਿਨਾਲੇ ਲਈ ਸ਼ੂਟਿੰਗ ਤੋਂ ਟਾਲਾ ਵੱਟ ਲਿਆ ਸੀ। ਸ਼ੋਅ ਦੇ ਕਰੀਬੀ ਸੂਤਰਾਂ ਨੇ ਸਾਂਝਾ ਕੀਤਾ ਕਿ ਉਹ ਥੋੜਾ ਠੀਕ ਨਹੀਂ ਮਹਿਸੂਸ ਕਰ ਰਹੀ ਸੀ।