ਮੁੰਬਈ: ਅਦਾਕਾਰ ਵੀਰ ਦਾਸ ਨੇ ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਹਨ ਕਿ ਉੱਘੀਆਂ ਸ਼ਖ਼ਸੀਅਤਾਂ ਨੂੰ ਆਪਣੇ ਕੋਵਿੱਡ-19 ਟੈਸਟ ਕਰਾਉਣ ਸਬੰਧੀ ਵੀਡੀਓ ਸਾਂਝੇ ਨਹੀਂ ਕਰਨੇ ਚਾਹੀਦੇ। ਇੰਸਟਾਗ੍ਰਾਮ ’ਤੇ ਪਾਈ ਪੋਸਟ ਰਾਹੀਂ ਵੀਰ ਦਾਸ ਨੇ ਸੈਲੀਬ੍ਰਿਟੀਜ਼ ਨੂੰ ਅਪੀਲ ਕੀਤੀ ਹੈ ਕਿ ਉਹ ਸੈਂਪਲ ਇਕੱਤਰ ਕਰਨ ਵਾਲੀ ਟੀਮ ਦੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਲਿਖਿਆ ਹੈ, ‘ਸੈਲੀਬ੍ਰਿਟੀਜ਼…ਕਿਰਪਾ ਕਰਕੇ ਆਪਣੇ ਕੋਵਿੱਡ ਟੈਸਟਾਂ ਦੀਆਂ ਵੀਡੀਓਜ਼ ਸਾਂਝੀਆਂ ਕਰਨੀਆਂ ਬੰਦ ਕਰੋ। ਵੀਰ ਦਾਸ ਨੇ ਸਟੈਂਡ ਅੱਪ ਕਮੇਡੀਅਨ ਵਜੋਂ ਆਪਣੇ ਪ੍ਰੋਗਰਾਮ ਮੁੜ ਆਰੰਭੇ ਹਨ। -ਆਈਏਐੱਨਐੱਸ