ਮੁੰਬਈ: ਸਾਲ 1984 ਵਿੱਚ ਫ਼ਿਲਮ ‘ਸਾਰਾਂਸ਼’ ਰਾਹੀਂ ਬੌਲੀਵੁੱਡ ਵਿੱਚ ਪੈਰ ਧਰਨ ਵਾਲੇ ਅਦਾਕਾਰ ਅਨੁਪਮ ਖੇਰ ‘ਸਾਰਾਂਸ਼’ ਦਾ ਅਗਲਾ ਭਾਗ ‘ਐਕਸ਼ਨ’ ਫ਼ਿਲਮ ਵਜੋਂ ਬਣਾਉਣਾ ਚਾਹੁੰਦਾ ਹੈ। ਉਸ ਨੇ ਆਖਿਆ,‘‘ਜੇਕਰ ਫ਼ਿਲਮ ਦਾ ਦੂਜਾ ਭਾਗ ਬਣਿਆ ਤਾਂ ਉਸ ਵਿੱਚ ਮੈਂ ਹੀ ਕੰਮ ਕਰਾਂਗਾ। ਸਾਰਾਂਸ਼ ਨੂੰ ਐਕਸ਼ਨ ਫ਼ਿਲਮ ਬਣਾਉਣਾ ਮੇਰਾ ਸੁਪਨਾ ਹੈ। ਉਹ ਅਸੂਲੀ ਵਿਅਕਤੀ ਹੈ ਅਤੇ ਉਸ ਨੇ ਲੋਕਾਂ ਦੇ ਦਿਲ ਜਿੱਤੇ ਹਨ। ਉਸ ਨੇ ਲੋਕਾਂ ਨਾਲ ਕੁੱਟਮਾਰ ਨਹੀਂ ਕੀਤੀ ਪਰ ਅਦਾਕਾਰ ਵਜੋਂ ਜ਼ਰੂਰ ਅਜਿਹਾ ਕੀਤਾ ਹੈ।’’ ‘ਸਾਰਾਂਸ਼’ ਅਨੁਪਮ ਖੇਰ ਦੀ ਬਿਹਤਰੀਨ ਕਾਰਗੁਜ਼ਾਰੀ ਵਾਲੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ। ਜਦੋਂ ਮਹੇਸ਼ ਭੱਟ ਨੇ ਅਨੁਪਮ ਨੂੰ ਫ਼ਿਲਮ ਵਿਚ ਲਿਆ ਸੀ ਤਾਂ ਉਸ ਦੀ ਉਮਰ 28 ਸਾਲ ਦੀ ਸੀ ਪਰ ਫ਼ਿਲਮ ਵਿਚ ਉਸ ਨੇ 58 ਸਾਲਾ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ, ਜਿਸ ਦਾ ਜਵਾਨ ਪੁੱਤਰ ਗੁਜ਼ਰ ਜਾਣ ਤੋਂ ਬਾਅਦ ਉਹ ਢੇਰੀ ਹੋ ਜਾਂਦਾ ਹੈ। ਪਰ ਔਖੀ ਘੜੀ ਵਿੱਚ ਉਹ ਆਪਣੇ ਸਿਧਾਂਤਾਂ ਤੋਂ ਨਹੀਂ ਥਿਰਕਦਾ। ਖੇਰ ਆਸਵੰਦ ਹੈ ਕਿ ਜੇਕਰ ਫ਼ਿਲਮ ਦਾ ਦੂਜਾ ਭਾਗ ਬਣਿਆ ਤਾਂ ਉਹ ਉਸ ਵਿਚ ਨਜ਼ਰ ਆਵੇਗਾ। 66 ਸਾਲਾ ਅਦਾਕਾਰ ਹਾਲ ਹੀ ਵਿਚ ਬੌਲੀਵੁੱਡ ਵਿਚ ਆਪਣੇ ਕਰੀਅਰ ਦੇ 37 ਸਾਲ ਪੂਰੇ ਕਰ ਚੁੱਕਿਆ ਹੈ ਅਤੇ ਉਸ ਨੇ 500 ਤੋਂ ਵੱਧ ਕਿਰਦਾਰ ਨਿਭਾਏ ਹਨ। ਅਨੁਪਮ ਨੇ ਆਖਿਆ,‘‘ਮੈਂ ਹਮੇਸ਼ਾਂ ਖੁਦ ਨੂੰ ਸਟਾਰ ਵਜੋਂ ਦੇਖਿਆ ਹੈ। ਇਹ ਇਕ ਅਨਪੜ੍ਹ ਬੰਦੇ ਦੀ ਭੂਮਿਕਾ ਵਜੋਂ ਹੀਰੋ, ਵਿਲੇਨ ਅਤੇ ਸਟਾਰ ਵਿਚਾਲੇ ਨਿਖੇੜਾ ਕਰਨ ਦੀ ਨਿਸ਼ਾਨੀ ਹੈ। ਅਦਾਕਾਰ, ਅਦਾਕਾਰ ਹੀ ਹੁੰਦਾ। ਜਦੋਂ ਕੋਈ ਵੱਡੀ ਭੂਮਿਕਾ ਵਾਲੇ ਕਿਰਦਾਰ ਨਿਭਾਉਂਦਾ ਹੈ ਤਾਂ ਹਮੇਸ਼ਾਂ ਥੋੜ੍ਹੀ ਚਿੜ ਤਾਂ ਹੁੰਦੀ ਹੈ ਪਰ ਮੈਨੂੰ ਵੀ ਕੁਝ ਚੰਗਾ ਕਰਨਾ ਚਾਹੀਦਾ ਹੈ। -ਆਈਏਐੱਨਐੱਸ