ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਕਰੋਨਾ ਦੀ ਦੂਜੀ ਲਹਿਰ ਅਤੇ ਚੱਕਰਵਾਤੀ ਤੂਫ਼ਾਨ ਤਾਊਤੇ ਦੇ ਮੱਦੇਨਜ਼ਰ ਦੇਸ਼ ਵਾਸੀਆਂ ਦੀ ਸਲਾਮਤੀ ਲਈ ਅਰਦਾਸ ਕੀਤੀ ਹੈ। ਉਸ ਨੇ ਲਿਖਿਆ, ‘‘ਸਥਿਰਤਾ.. ਇੱਕ ਸਥਿਤੀ ਜਿਸ ਵਿੱਚ ਕੁਝ ਬਦਲਣ ਜਾਂ ਬਦਲਾਅ ਦੀ ਸੰਭਾਵਨਾ ਨਹੀਂ ਹੁੰਦੀ… ਪਰਮਾਤਮਾ ਕਿਰਪਾ ਕਰਕੇ ਅਜਿਹੇ ਬਦਲਾਅ ਨਾ ਕਰੋ ਅਤੇ ਤੇਜ਼ ਹਵਾਵਾਂ ਅਤੇ ਮੀਂਹ ਨੂੰ ਬੰਦ ਕਰੋ… ਤੁਹਾਡੀ ਸਿਰਜੀ ਕੁਦਰਤ ਦੀ ਤਬਾਹੀ… ਬੇਸਹਾਰਿਆਂ ਦੀ ਬੇਵੱਸੀ ਸਮਝੋ।’’ ਉਨ੍ਹਾਂ ਅੱਗੇ ਕਿਹਾ, ‘‘ਕੁਝ ਬਦਲਾਅ ਦੀ ਸੰਭਾਵਨਾ ਨਹੀਂ, ਪਿਆਰੇ ਪਰਮਾਤਮਾ ਸੁਧਾਰ ਦੇ ਗ੍ਰਾਫ਼ ਵਿੱਚ ‘ਤਬਦੀਲੀ’ ਨਾ ਰੋਕੋ, ਖਾਸ ਕਰ ਕੇ ਜੋ ਵਾਇਰਸ ਦੀ ਮਾਰ ਹੇਠ ਆਏ ਇਲਾਕਿਆਂ ’ਚ ਦਿਖਾਈ ਦੇ ਰਹੀ ਹੈ। ਸਿਰਫ਼ ਸਥਿਰਤਾ ਵਿੱਚ ਰਵਾਨਗੀ ਲਿਆਓ, ਜੋ ਕਿ ਕਥਿਤ ਤੌਰ ’ਤੇ ਦੋਵੇਂ ਮਾਹੌਲ ਵਿੱਚ ਦੇਖੀ ਜਾਂਦੀ ਹੈ… ਤਾਊਤੇ ਤੂਫ਼ਾਨ ਅਤੇ ਵਾਇਰਸ ਦੀ ਮਾਰ ਹੇਠ ਆਏ ਇਲਾਕੇ, ਜਿੱਥੇ ਇਸ ਨੇ ਸੱਭ ਤੋਂ ਵੱਧ ਕਹਿਰ ਢਾਇਆ… ਅਸੀਂ ਜੀਵਨ ਦੀ ਸਲਾਮਤੀ ਲਈ ਦਿਲੋਂ ਦੁਆ ਕਰਦੇ ਹਾਂ… ਗੋਡਿਆਂ ਦੇ ਭਾਰ ਹੋ ਕੇ ਅਸੀਂ ਉਸ ਅਣਦਿੱਖ ਤਾਕਤ ਅੱਗੇ ਸਿਰ ਝੁਕਾਉਂਦੇ ਹਾਂ ਕਿਉਂਕਿ ਸਾਨੂੰ ਸਭ ਨੂੰ ਦੁਆਵਾਂ ਵਿੱਚ ਯਕੀਨ ਹੈ ਅਤੇ ਇਹ ਸਾਡਾ ਵਿਸ਼ਵਾਸ ਹੈ।’’ ਅਦਾਕਾਰ ਨੇ ਹਾਲ ਹੀ ਵਿੱਚ ਸੋਮਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਤੂਫ਼ਾਨ ਕਾਰਨ ਉਸ ਦੇ ਦਫ਼ਤਰ ਵਿੱਚ ਪਾਣੀ ਭਰ ਗਿਆ ਹੈ। -ਆਈਏਐੱਨਐੱਸ