ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਦੱਸਿਆ ਕਿ ਉਸ ਨੇ 2012 ਵਿੱਚ ਆਈ ਫਿਲਮ ‘ਓਐੱਮਜੀ: ਓ ਮਾਈ ਗੌਡ’ ਦੇ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 2010 ਵਿੱਚ ਆਈ ਚਰਚਿਤ ਫਿਲਮ ‘ਰੋਡ ਟੂ ਸੰਗਮ’ ਦੇ ਫਿਲਮਸਾਜ਼ ਅਮਿਤ ਰਾਏ ਨੇ ਇਸ ਦੀ ਕਹਾਣੀ ਲਿਖੀ ਹੈ ਅਤੇ ਨਿਰਦੇਸ਼ਨ ਵੀ ਉਹ ਹੀ ਕਰਨਗੇ। ਇਸ ਸਬੰਧੀ ਅਕਸ਼ੈ ਨੇ ਟਵਿੱਟਰ ’ਤੇ ਫਿਲਮ ਦੇ ਦੋ ਪੋਸਟਰ ਸਾਂਝੇ ਕਰਦਿਆਂ ਲਿਖਿਆ, ‘‘ਓਐੱਮਜੀ 2 ਲਈ ਤੁਹਾਡੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ। ਇੱਕ ਮਹੱਤਵਪੂਰਨ ਸਮਾਜਿਕ ਮੁੱਦੇ ’ਤੇ ਫਿਲਮ ਬਣਾਉਣ ਦੀ ਕੋਸ਼ਿਸ਼ ਹੈ। ਕਾਮਨਾ ਕਰਦੇ ਹਾਂ ਕਿ ਇਸ ਯਾਤਰਾ ’ਚ ਆਦੀਯੋਗੀ ਦੀ ਊਰਜਾ ਸਾਡੇ ਨਾਲ ਰਹੇ।’’ ਸੂਤਰਾਂ ਅਨੁਸਾਰ ਅਦਾਕਾਰ ਵੱਲੋਂ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਇਸ ਵਿੱਚ ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਵੀ ਅਹਿਮ ਭੂਮਿਕਾਵਾਂ ਵਿੱਚ ਨਿਭਾਉਣਗੇ। ਚੰਦਰਪ੍ਰਕਾਸ਼ ਦਿਵੇਦੀ ਫਿਲਮ ਦਾ ਰਚਨਾਤਮਕ ਨਿਰਮਾਤਾ ਹੈ ਤੇ ਅਮਾਲੇਂਦੂ ਚੌਧਰੀ ਸਿਨੇਮੈਟੋਗ੍ਰਾਫਰ ਵਜੋਂ ਫਿਲਮ ਨਾਲ ਜੁੜਿਆ ਹੈ। ਕੇਪ ਆਫ ਗੁੱਡ ਫਿਲਮਜ਼, ਵਿਪੁਲ ਡੀ ਸ਼ਾਹ, ਰਾਜੇਸ਼ ਬਹਿਲ ਅਤੇ ਅਸ਼ਿਵਨ ਵਰਦੇ ਫਿਲਮ ਦੇ ਨਿਰਮਾਤਾ ਹਨ। ‘ਓ ਮਾਈ ਗੌਡ’ ਉਮੇਸ਼ ਸ਼ੁਕਲਾ ਦੇ ਨਿਰਦੇਸ਼ਨ ਹੇਠ ਬਣੀ ਸੀ ਤੇ ਪਰੇਸ਼ ਰਾਵਲ, ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। -ਪੀਟੀਆਈ