ਮੁੰਬਈ, 1 ਜਨਵਰੀ
ਬੌਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਨੇ ਸ਼ੁੱਕਰਵਾਰ ਨੂੰ ਨਵੇਂ ਸਾਲ 2021 ਦੇ ਪਹਿਲੇ ਸੂਰਜ ਦੇ ਚੜ੍ਹਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰ ਚੜ੍ਹਦੇ ਸੂਰਜ ਨੂੰ ਸਿਜਦਾ ਕਰਨ ਦੇ ਨਾਲ-ਨਾਲ ਗਾਇਤਰੀ ਮੰਤਰ ਦਾ ਜਾਪ ਕਰ ਰਿਹਾ ਹੈ। ਆਪਣੇ ਟਵਿੱਟਰ ਖਾਤੇ ’ਤੇ ਟਵੀਟ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ,‘‘ਨਵੇਂ ਸਾਲ 2021 ਦਾ ਪਹਿਲਾ ਸੂਰਜ ਚੜ੍ਹ ਗਿਆ ਹੈ, ਜੇਕਰ ਤੁਸੀਂ ਇਸ ਤੋਂ ਖੁੰਝ ਗਏ ਹੋ। ਸਾਰਿਆਂ ਦੀ ਕਾਮਯਾਬੀ ਤੇ ਖੁਸ਼ਹਾਲੀ ਲਈ ਅਰਦਾਸ ਕਰਦੇ ਹੋਏ ਤੇ ਆਉਣ ਵਾਲੇ ਮਹਾਨ ਸਾਲ ਦੀ ਕਾਮਨਾ ਕਰਦੇ ਹੋਏ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ।’’ ਅਕਸ਼ੈ ਕੁਮਾਰ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ‘ਅਤਰੰਗੀ ਰੇ’ ਦੀ ਦਿੱਲੀ ਤੇ ਆਗਰਾ ਵਿੱਚ ਸ਼ੂਟਿੰਗ ਪੂਰੀ ਕਰ ਲਈ ਹੈ। -ਆਈਏਐੱਨਐੱਸ