ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਇੰਸਟਾਗ੍ਰਾਮ ’ਤੇ ਆਪਣੇ 48ਵੇਂ ਜਨਮ ਦਿਨ ਪਾਰਟੀ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਨਾਲ ਨਜ਼ਰ ਆ ਰਹੀ ਹੈ। ਤਸਵੀਰ ਹੇਠਾਂ ਉਸ ਨੇ ਲਿਖਿਆ, ‘‘ਤੁਹਾਨੂੰ ਹਮੇਸ਼ਾ ਲਈ ਪਿਆਰ।’’ ਇਸ ਤੋਂ ਇਲਾਵਾ ਉਸ ਨੇ ਆਪਣੀ ਮਾਤਾ ਵਰਿੰਦਾ ਅਤੇ ਬੇਟੀ ਨਾਲ ਵੀ ਤਸਵੀਰ ਸਾਂਝੀ ਕੀਤੀ, ਜਿਸ ਹੇਠਾਂ ਉਸ ਨੇ ਲਿਖਿਆ, ‘‘ਸਦਾ ਲਈ ਪਿਆਰ, ਤੁਹਾਡੇ ਬਿਨਾਂ ਸ਼ਰਤ ਪਿਆਰ ਅਤੇ ਅਸੀਸਾਂ ਲਈ ਧੰਨਵਾਦ।’’ -ਆਈਏਐੱਨਐੱਸ