ਮੁੰਬਈ, 4 ਜੂਨ
ਅਦਾਕਾਰਾ ਯਾਮੀ ਗੌਤਮ ਤੇ ਫਿਲਮ ਡਾਇਰੈਕਟਰ ਅਦਿਤਿਆ ਧਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅਦਿਤਿਆ ਨੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਹੋਏ ਵਿਆਹ ਸਮਾਗਮ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ। ਗੌਤਮ (32) ਅਤੇ ਧਰ (38) ਬਲਾਕਬਸਟਰ ਫ਼ਿਲਮ ‘ਉਰੀ: ਦਿ ਸਰਜੀਕਲ ਸਟਰਾਈਕ’ (ਸਾਲ 2019) ਤੋਂ ਇਕੱਠੇ ਕੰਮ ਕਰ ਰਹੇ ਹਨ। ਜੋੜੀ ਨੇ ਆਪਣੇ ਵਿਆਹ ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਫਾਰਸ਼ੀ ਕਵੀ ਮੌਲਾਨਾ ਰੂਮੀ ਦੀ ਪੰਕਤੀ ‘ਚਮਕ ਉੱਠਾ ਹਰ ਜ਼ਰ੍ਰਾ ਹੋਕੇ ਰੌਸ਼ਨ ਮੇਰਾ’’ ਲਿਖੀ ਹੋਈ ਸੀ। ਯਾਮੀ ਗੌਤਮ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿੱਚ ਪੈਦਾ ਹੋਈ, ਪਰ ਉਸ ਦਾ ਪਾਲਣ-ਪੋਸ਼ਣ ਚੰਡੀਗੜ੍ਹ ਵਿੱਚ ਹੋਇਆ ਹੈ। ਉਹ ਆਪਣੀ ਅਗਲੀ ਫ਼ਿਲਮ ‘ਦਸਵੀ’ ਵਿੱਚ ਅਭਿਸ਼ੇਕ ਬੱਚਨ ਨਾਲ ਨਜ਼ਰ ਆਵੇਗੀ। -ਪੀਟੀਆਈ