ਮੁੰਬਈ, 3 ਅਕਤੂਬਰ
ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਘਰ ਅੱਜ ਪੁੱਤਰ ਨੇ ਜਨਮ ਲਿਆ। ਇਹ ਜੋੜੇ ਦਾ ਦੂਜਾ ਬੱਚਾ ਹੈ। ਇਸ ਜੋੜੇ ਦੀ ਮੇਹਰ ਨਾਂ ਦੀ ਦੋ ਸਾਲਾਂ ਦੀ ਧੀ ਹੈ। ਧੂਪੀਆ ਨੇ ਜੁਲਾਈ ਵਿੱਚ ਗਰਭਵਤੀ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਬੇਦੀ ਨੇ ਇੰਸਟਾਗ੍ਰਾਮ ‘ਤੇ ਪੋਸਟ’ ਚ ਕਿਹਾ ਕਿ ਧੂਪੀਆ (41) ਅਤੇ ਬੱਚਾ ਦੋਵੇਂ ਠੀਕ ਹਨ।