ਮੁੰਬਈ, 27 ਜਨਵਰੀ
ਅਦਾਕਾਰਾ ਮੌਨੀ ਰਾਏ ਨੇ ਦੁਬਈ ਦੇ ਸਨਅਤਕਾਰ ਸੂਰਜ ਨਾਂਬਿਆਰ ਨਾਲ ਗੋਆ ਵਿੱਚ ਅੱਜ ਵਿਆਹ ਕਰਵਾ ਲਿਆ। ਟੈਲੀਵਿਜ਼ਨ ਅਦਾਕਾਰ ਅਰਜੁਨ ਬਿਜਲਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਰਾਏ ਅਤੇ ਨਾਂਬਿਆਰ ਦੇ ਵਿਆਹ ਦੀ ਪੁਸ਼ਟੀ ਕੀਤੀ। ਅਭਿਨੇਤੀ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਮਿਸਟਰ ਐਂਡ ਮਿਸਿਜ਼ ਨਾਂਬਿਆਰ।’ ਖਬਰਾਂ ਮੁਤਾਬਕ ਰਾਏ ਅਤੇ ਨਾਂਬਿਆਰ ਨੇ ਦੱਖਣੀ ਭਾਰਤੀ ਪਰੰਪਰਾਵਾਂ ਨਾਲ ਵਿਆਹ ਕੀਤਾ।