ਮੁੰਬਈ: ਮਸ਼ਹੂਰ ਅਦਾਕਾਰ ਯੂਸੁਫ਼ ਹੁਸੈਨ (73) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਕੋਵਿਡ-19 ਤੋਂ ਪੀੜਤ ਸੀ। ਉਨ੍ਹਾਂ ‘ਧੂਮ 2’, ‘ਰਈਸ’ ਅਤੇ ‘ਰੋਡ ਟੂ ਸੰਗਮ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਸੀ। ਹੁਸੈਨ ਦੇ ਜਵਾਈ ਅਤੇ ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਕਿ ਅਭਿਨੇਤਾ ਨੂੰ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। -ਪੀਟੀਆਈ