ਮੁੰਬਈ: ਅਦਾਕਾਰ ਰਣਵੀਰ ਸ਼ੋਰੀ ਨੇ ਅੱਜ ਦੱਸਿਆ ਕਿ ਉਸ ਨੂੰ ਕਰੋਨਾ ਹੋ ਗਿਆ ਹੈ ਤੇ ਉਹ ਇਕਾਂਤਵਾਸ ’ਚ ਹੈ। ਅਦਾਕਾਰ ਨੇ ਅੱਜ ਟਵੀਟ ਕੀਤਾ, ‘ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਕਰੋਨਾ ਦੇ ਲੱਛਣ ਬਹੁਤ ਘੱਟ ਹਨ ਤੇ ਮੈਂ ਇਕਾਂਤਵਾਸ ’ਚ ਹਾਂ।’ ਇੱਕ ਹੋਰ ਟਵੀਟ ਕਰਦਿਆਂ ਸ਼ੋਰੀ ਨੇ ਲਿਖਿਆ, ‘ਸ਼ੁੱਭ ਕਾਮਨਾਵਾਂ ਦੇਣ ਲਈ ਸਾਰਿਆਂ ਦਾ ਧੰਨਵਾਦ। ਮੇਰੇ ’ਚ ਕਰੋਨਾ ਦੇ ਬਹੁਤ ਹਲਕੇ ਜਿਹੇ ਲੱਛਣ ਹਨ। ਮੈਨੂੰ ਲੱਗਦਾ ਹੈ ਕਿ ਅੱਜ ਮੇਰੇ ’ਚ ਕਰੋਨਾ ਦੇ ਲੱਛਣ ਦਿਖਣ ਦਾ ਤੀਜਾ ਦਿਨ ਹੈ। ਲੜਾਈ ਦੀ ਸ਼ੁਰੂਆਤ ਹੋ ਗਈ ਹੈ#ਕੋਵਿਡ19#ਕੋਵਿਡ ਪਾਜ਼ੇਟਿਵ#ਕੋਵਿਡਲਾਈਫ।’ ਸ਼ੋਰੀ ਦੇ ਪ੍ਰਸ਼ੰਸਕਾਂ ਤੇ ਸਹਿਯੋਗੀਆਂ ਨੇ ਚਿੰਤਾ ਪ੍ਰਗਟ ਕਰਦਿਆਂ ਉਸ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। -ਆਈਏਐੱਨਐੱਸ